logo

ਤਰਨਤਾਰਨ ਸੀਟ ਜਿੱਤਣ ਤੇ ਆਮ ਆਦਮੀ ਪਾਰਟੀ ਕੋਆਰਡੀਨੇਟਰ ਕੇਵਲ ਕ੍ਰਿਸ਼ਨ ਵੱਲੋਂ ਵਰਕਰਾਂ ਨਾਲ ਲੱਡੂ ਵੰਡੇ, ਨਵੇਂ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਖ਼ਾਸ ਵਧਾਈ*


ਮੁਕੇਰੀਆਂ (ਪ੍ਰਿੰਸ ਠਾਕੁਰ ਹੋਸ਼ਿਆਰਪੁਰ) — ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੀ ਇਤਿਹਾਸਿਕ ਜਿੱਤ ਤੋਂ ਬਾਅਦ ਮੁਕੇਰੀਆਂ ਹਲਕੇ ਵਿੱਚ ਖ਼ੁਸ਼ੀਆਂ ਦਾ ਮਾਹੌਲ ਦੇਖਣ ਨੂੰ ਮਿਲਿਆ। ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਕੇਵਲ ਕ੍ਰਿਸ਼ਨ ਜੀ ਨੇ ਇਸ ਜਿੱਤ ਨੂੰ ਲੋਕਾਂ ਦੇ ਭਰੋਸੇ ਅਤੇ ਬਦਲਾਅ ਦੀ ਤਾਕਤ ਕਰਾਰ ਦਿੰਦਿਆਂ ਵਰਕਰਾਂ ਨਾਲ ਮਿਲ ਕੇ ਲੱਡੂ ਵੰਡੇ ਅਤੇ ਜਸ਼ਨ ਮਨਾਇਆ।

ਕੇਵਲ ਕ੍ਰਿਸ਼ਨ ਜੀ ਨੇ ਕਿਹਾ ਕਿ ਇਹ ਜਿੱਤ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਾਫ਼-ਸੁਥਰੀ ਰਾਜਨੀਤੀ ਨੂੰ ਅੱਗੇ ਵਧਾਉਣ ਦੀ ਜਿੱਤ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਹਰ ਸਿਪਾਹੀ ਨੇ ਦਿਨ-ਰਾਤ ਮਿਹਨਤ ਕਰਕੇ ਇਹ ਨਤੀਜ਼ਾ ਸੰਭਵ ਬਣਾਇਆ ਹੈ।

ਇਸ ਮੌਕੇ ਉਨ੍ਹਾਂ ਨੇ ਤਰਨਤਾਰਨ ਤੋਂ ਚੁਣੇ ਗਏ ਨਵੇਂ ਵਿਧਾਇਕ ਹਰਮੀਤ ਸਿੰਘ ਸੰਧੂ ਜੀ ਨੂੰ ਖ਼ਾਸ ਵਧਾਈਆਂ ਦਿੱਤੀਆਂ। ਕੇਵਲ ਕ੍ਰਿਸ਼ਨ ਜੀ ਨੇ ਭਰੋਸਾ ਜਤਾਇਆ ਕਿ ਸੰਧੂ ਜੀ ਤਰਨਤਾਰਨ ਦੇ ਲੋਕਾਂ ਲਈ ਇਮਾਨਦਾਰੀ, ਜ਼ਿੰਮੇਵਾਰੀ ਅਤੇ ਤਜਰਬੇ ਨਾਲ ਕੰਮ ਕਰਦੇ ਹੋਏ ਵੱਡੇ ਬਦਲਾਅ ਲਿਆਉਣਗੇ।

ਮੁਕੇਰੀਆਂ ਵਿੱਚ ਵਰਕਰਾਂ ਨੇ ਵੀ ਡੋਲ-ਨਗਾਰੇ ਵਜਾ ਕੇ, ਇਕ-ਦੂਜੇ ਨੂੰ ਮੱਠਿਆਈ ਖਵਾ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਆਮ ਆਦਮੀ ਪਾਰਟੀ ਦੇ ਸਥਾਨਕ ਲੀਡਰਾਂ ਦੇ ਮੁਤਾਬਕ, ਇਹ ਜਿੱਤ ਆਉਣ ਵਾਲੇ ਸਮੇਂ ਵਿੱਚ ਲੋਕ-ਹਿਤੈਸ਼ੀ ਰਾਜਨੀਤੀ ਨੂੰ ਹੋਰ ਮਜ਼ਬੂਤ ਕਰੇਗੀ।

26
6537 views