logo

ਦੋ ਨੌਜਵਾਨਾਂ ਦੀ ਨਸ਼ਾ ਕਰਦਿਆਂ ਬਣੀ ਵੀਡੀਓ ਵਾਇਰਲ—ਪੁਲਿਸ ਵੱਲੋਂ ਕੀਤੀ ਗ੍ਰਿਫ਼ਤਾਰੀ



ਸਮਾਣਾ — ਪਿਛਲੇ ਦਿਨੀਂ ਦੋ ਨੌਜਵਾਨਾਂ ਦੀ ਨਸ਼ਾ ਕਰਦਿਆਂ ਬਣੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਡੀਐਸਪੀ ਗੁਰਵੀਰ ਸਿੰਘ ਤੇ ਸੀਟੀ ਥਾਣਾ ਪੁਲਿਸ ਮੁਖੀ ਵਿਨਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਕੁਲਦੀਪ ਸਿੰਘ ਅਤੇ ਦਵਿੰਦਰ ਸਿੰਘ, ਦੋਵੇਂ ਨਿਵਾਸੀ ਸਰਪਤੀ, ਵਜੋਂ ਹੋਈ ਹੈ।

ਇਸ ਦੇ ਨਾਲ ਹੀ ਉਹ ਔਰਤ ਜਸਵੰਤ ਕੌਰ, ਨਿਵਾਸੀ ਪਿੰਡ ਮੁਰਾਦਪੁਰਾ, ਜਿਸ ਤੋਂ ਇਹ ਨੌਜਵਾਨ ਨਸ਼ਾ ਖਰੀਦਦੇ ਸਨ, ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਤਿੰਨਾਂ ਦੇ ਮੈਡੀਕਲ ਟੈਸਟ ਕਰਵਾਏ ਜਾ ਰਹੇ ਹਨ ਅਤੇ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

11
37 views