69ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਖੇਡ ਵਿੱਚ ਜਲੰਧਰ ਦੀ ਅਰਮਾਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਪੰਜਾਬ ਰਾਜ ਅੰਤਰ ਜਿਲ੍ਹਾਂ ਸਕੂਲ ਖੇਡ ਰੋਲਰ ਸਕੇਟਿੰਗ ਵਿੱਚ ਅਰਮਾਨ ਨੇ ਰਿੰਕ ਰੇਸ 500 ਮੀਟਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਰਿੰਕ ਰੇਸ 1000 ਮੀਟਰ ਦੂਜਾ ਸਥਾਨ ਤੇ ਰੋਡ ਰੇਸ ਵੈਨ ਲੈਪ ਵਿੱਚ ਵੀ ਦੂਜਾ ਸਥਾਨ ਪ੍ਰਾਪਤ ਕੀਤਾ.ਤੇ ਆਉਣ ਵਾਲੀ National ਟੂਰਨਾਮੈਂਟ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ. ਅਰਮਾਨ ਪਹਿਲੋਂ ਵੀ ਰਾਸ਼ਟਰੀ ਪੱਧਰ ਤੇ ਕਾਫੀ ਮੈਡਲ ਜਿੱਤ ਚੁੱਕੀ ਹੈ।ਅਰਮਾਨ ਕੈਂਬਰਿਜ ਇਨੋਵੇਟਿਵ ਸਕੂਲ ਜਲੰਧਰ ਵਿੱਚ ਪੜ੍ਹਦਾ ਹੈ। 11ਵੀਂ ਜਮਾਤ ਦੀ ਪੜ੍ਹਾਈ ਦੇ ਨਾਲ-ਨਾਲ ਉਸਨੂੰ ਖੇਡਾਂ ਵਿੱਚ ਵੀ ਬਹੁਤ ਦਿਲਚਸਪੀ ਹੈ। ਉਸਨੂੰ ਬਚਪਨ ਤੋਂ ਹੀ ਸਕੇਟਿੰਗ ਦਾ ਸ਼ੌਕ ਰਿਹਾ ਹੈ।ਅਰਮਾਨ ਨਾਲ ਜਦੋਂ ਗੱਲਬਾਤ ਕੀਤੀ ਤੇ ਉਸਨੇ ਦੱਸਿਆ ਕਿ ਮੈਨੂੰ ਸਕੇਟਿੰਗ ਦਾ ਬਚਪਨ ਤੋਂ ਹੀ ਕਾਫੀ ਸ਼ੌਂਕ ਸੀ। ਤੇ ਉਹ ਪੜ੍ਹਾਈ ਦੇ ਨਾਲ ਨਾਲ ਚਾਹੁੰਦੀ ਸੀ ਕਿ ਸਕੇਟਿੰਗ ਦੇ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਜਿੱਤ ਕੇ ਪੰਜਾਬ ਦਾ ਅਤੇ ਆਪਣੇ ਜਿਲੇ ਜਲੰਧਰ ਦਾ ਨਾਮ ਰੋਸ਼ਨ ਕਰਾਂ