logo

ਪੰਜਾਬ ਸਟੇਟ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਜਲੰਧਰ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ

69ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ 2025 ਰੋਲਰ ਸਕੇਟਿੰਗ ਚੈਂਪੀਅਨਸ਼ਿਪ 17 ਨਵੰਬਰ ਤੋਂ 20 ਨਵੰਬਰ 2025 ਤੱਕ ਸੰਗਰੂਰ ਵਿਖੇ ਹੋਈ। ਟੂਰਨਾਮੈਂਟ ਵਿੱਚ ਵੱਖ-ਵੱਖ ਜ਼ਿਲਿਆਂ ਦੇ ਖਿਡਾਰੀਆਂ ਨੇ ਭਾਗ ਲਿਆ.ਜਿਸ ਵਿੱਚ ਜਲੰਧਰ ਦੀਆਂ ਕੁੜੀਆਂ ਤੇ ਮੁੰਡਿਆਂ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ.ਜਲੰਧਰ ਦੇ ਮੁੰਡੇ ਤੇ ਕੁੜੀਆਂ ਨੇ ਹੇਠ ਲਿਖੇ ਸਥਾਨ ਪ੍ਰਾਪਤ ਕੀਤੇ.

*ਅੰਡਰ - 14 ਲੜਕੇ* ਸੰਯਮ ਗੁਪਤਾ ਰਿੰਕ ਦੌੜ 1000 ਮੀਟਰ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।

*ਅੰਡਰ - 14 ਲੜਕੀਆਂ* ਖੁਸ਼ਵੀਨ ਕੌਰ ਰਿੰਕ ਰੇਸ 500+ ਡੀ ਮੀਟਰ ਦੂਜਾ ਸਥਾਨ ਅਤੇ ਰੋਡ ਰੇਸ ਵਨ ਲੈਪ ਤੀਜਾ ਸਥਾਨ।

*ਅੰਡਰ - 17 ਲੜਕੀਆਂ* ਹਰਗੁਣ ਹੁੰਦਲ ਨੇ ਰਿੰਕ ਰੇਸ 500+ ਡੀ ਮੀਟਰ ਵਿੱਚ ਦੂਜਾ ਸਥਾਨ ਜਿੱਤਿਆ। ਰਿੰਕ ਰੇਸ 1000 ਮੀਟਰ ਅਤੇ ਰੋਡ ਰੇਸ 3000 ਮੀਟਰ ਵਿੱਚ ਪਹਿਲਾ ਸਥਾਨ ।

*ਅੰਡਰ - 17 ਲੜਕੀਆਂ* ਇਨਲਾਇਨ ਵਿੱਚ
ਅਰਮਾਨ ਨੇ ਰਿੰਕ ਰੇਸ 500+ ਡੀ ਮੀਟਰ ਪਹਿਲਾ ਸਥਾਨ ਜਿੱਤਿਆ। ਰਿੰਕ ਦੌੜ 1000 ਮੀਟਰ ਦੂਜਾ ਸਥਾਨ ਅਤੇ ਰੋਡ ਰੇਸ ਇੱਕ ਲੈਪ ਵਿੱਚ ਦੂਜਾ ਸਥਾਨ।

*ਅੰਡਰ - 17 ਲੜਕੇ* ਕੁਆਡ ਤਕਸ਼ ਗੁਪਤਾ ਰਿੰਕ ਦੌੜ 1000 ਮੀਟਰ ਤੀਜਾ ਸਥਾਨ।
ਅਮਨਦੀਪ ਕੌਂਡਲ (ਸਟੇਟ ਅਵਾਰਡੀ) ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ/ਡੀਐਮ ਸਪੋਰਟਸ ਜਲੰਧਰ ਦੱਸਿਆ ਕਿ ਰੋਲਰ ਸਕੇਟਿੰਗ ਸਟੇਟ ਚੈਂਪੀਅਨਸ਼ਿਪ ਵਿੱਚ ਪਹਿਲਾਂ ਵੀ ਜਲੰਧਰ ਦੀ ਕੁੜੀਆਂ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾਂ ਹੈ ਉਹਨਾਂ ਦੱਸਿਆ ਅਰਮਾਨ ਤੇ ਹਰਗੁਣ ਹੁੰਢਲ ਤੇ ਖੁਸ਼ਵੀਨ ਦਾ ਇਸ ਚੈਂਪੀਅਨਸ਼ਿਪ ਵਿੱਚ ਕਾਫੀ ਅੱਛਾ ਪ੍ਰਦਰਸ਼ਨ ਰਿਹਾ ਤੇ ਇਹਦੇ ਨਾਲ ਹੀ ਲੜਕਿਆਂ ਨੇ ਵੀ ਇਸ ਈਵੈਂਟ ਵਿੱਚ ਮੈਡਲ ਜਿੱਤ ਹਨ ਉਹਨਾਂ ਨੇ ਕਿਹਾ ਹੈ ਕਿ ਹਰਗੁਨ ਹੁੰਢਲ ਤੇ ਅਰਮਾਨ ਨੇ ਪਹਿਲਾਂ ਵੀ ਟੂਰਨਾਮੈਂਟ ਵਿੱਚ ਕਾਫ਼ੀ ਮੈਡਲ ਜਿੱਤ ਚੁੱਕੀਆਂ ਹਨ. ਕਾਫੀ ਜ਼ਿਲੇ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ ਸੀ ਤੇ ਜਿਸ ਵਿੱਚ ਮੁੰਡੇ ਤੇ ਕੁੜੀਆਂ ਦੀ ਕਾਫੀ ਗਿਣਤੀ ਸੀ ਜਿਸ ਵਿੱਚ ਸਾਡੇ ਜਲੰਧਰ ਦੀਆਂ ਕੁੜੀਆਂ ਨੇ ਪੰਜਾਬ ਲੈਵਲ ਦੇ ਟੂਰਨਾਮੈਂਟ ਵਿੱਚ ਮੈਡਲ ਜਿੱਤ ਕੇ ਜਲੰਧਰ ਸ਼ਹਿਰ ਦਾ ਨਾਮ ਰੋਸ਼ਨ ਕੀਤਾ.ਜਿਹੜੇ ਬੱਚੇ ਰਾਸ਼ਟਰੀ ਪੱਧਰ ਤੇ ਮੈਡਲ ਜਿੱਤ ਕੇ ਲੈ ਕੇ ਆਣਗੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ

17
174 views