logo

ਸ਼ਹੀਦੀ ਸ਼ਤਾਬਦੀ 350 ਵਰ੍ਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਸੈਂਟਰ ਬਾਹਮਣੀ ਵਿੱਚ ਵਿਦਿਅਕ ਮੁਕਾਬਲਾ ਕਰਵਾਇਆ

ਗੁਰਦਾਸਪੁਰ
22 ਨਵੰਬਰ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350 ਵਰ੍ਹੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੱਜ ਸੈਂਟਰ ਬਾਹਮਣੀ ਬਲਾਕ ਦੋਰਾਂਗਲਾ ਵਿੱਚ ਪ੍ਰਸ਼ਨੋਤਰੀ ਵਿਦਿਅਕ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸੈਂਟਰ ਦੇ ਛੇ ਸਕੂਲਾਂ ਦੇ ਕੁੱਲ 12 ਵਿਦਿਆਰਥੀਆਂ ਨੇ ਭਾਗ ਲਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਐਕਟਿੰਗ ਸੈਂਟਰ ਹੈਡ ਟੀਚਰ ਸਰਬਜੀਤ ਕੌਰ ਨੇ ਦੱਸਿਆ ਕਿ ਸੈਂਟਰ ਦੇ ਛੇ ਸਕੂਲਾਂ ਦੇ ਜੇਤੂ ਬੱਚਿਆਂ ਦਾ ਅੱਜ ਮੁਕਾਬਲਾ ਕਰਵਾਇਆ ਗਿਆ ਸਾਰਾ ਮੁਕਾਬਲਾ ਪ੍ਰਸ਼ਨੋਤਰੀ ਉਪਰ ਆਧਾਰਤ ਸੀ ਜਿਸ ਵਿੱਚ ਵਰਨਜੋਤ ਸਰਕਾਰੀ ਪ੍ਰਾਇਮਰੀ ਸਕੂਲ ਰੰਗੜ ਪਿੰਡੀ ਨੇ ਪਹਿਲਾ ਪਲਕ ਅਤੇ ਜੋਇਡ ਸਰਕਾਰੀ ਪ੍ਰਾਇਮਰੀ ਸਕੂਲ ਬਾਹਮਣੀ ਨੇ ਸਾਂਝੇ ਰੂਪ ਵਿੱਚ ਦੂਸਰਾ ਅਤੇ ਦੀਕਸ਼ਾ ਸਰਕਾਰੀ ਪ੍ਰਾਇਮਰੀ ਸਕੂਲ ਜੋਗਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਅਤੇ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਹੈਡ ਟੀਚਰ ਮੀਨਾ ਕੁਮਾਰੀ, ਮਨਜੀਤ ਸਿੰਘ ,ਅਰਚਣਾ, ਵਿਦਿਆਰਥੀ ਅਧਿਆਪਕ ਮੀਨਾਕਸ਼ੀ ਅਤੇ ਲਖਵਿੰਦਰ ਕੌਰ ਹਾਜ਼ਰ ਸਨ l

107
2656 views