logo

ਇੰਡਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਫਰੀਦਕੋਟ ਜ਼ਿਲ੍ਹੇ ਦਾ ਵਿਸਥਾਰ — ਕੇ.ਪੀ. ਸਿੰਘ ਸਰਾਂ ਜ਼ਿਲਾ ਪ੍ਰਧਾਨ ਬਣੇ: ਇਕਬਾਲ ਸਹੋਤਾ

ਫਰੀਦਕੋਟ, 25 ਨਵੰਬਰ (ਕੰਵਲ ਸਰਾਂ) — ਇੰਡਕ ਆਰਟਸ ਵੈਲਫੇਅਰ ਕੌਂਸਲ ਦੇ ਡਾਇਰੈਕਟਰ ਪ੍ਰੋ.ਬਾਈ ਭੋਲਾ ਯਮਲਾ ਅਤੇ ਸੰਸਥਾ ਦੇ ਸਰਪ੍ਰਸਤ ਹਰਦੀਪ ਸਿੰਘ ਕਿੰਗਰਾ ਦੇ ਦਿਸ਼ਾ-ਨਿਰਦੇਸ਼ ਹੇਠ, ਕੌਮੀ ਪ੍ਰਧਾਨ ਇਕਬਾਲ ਸਿੰਘ ਸਹੋਤਾ ਅਤੇ ਬਾਬਾ ਹਜੂਰ ਸਿੰਘ (ਸੂਬਾ ਪ੍ਰਧਾਨ) ਦੀ ਯੋਗ ਅਗਵਾਈ ਵਿੱਚ ਕੰਵਲਇੰਦਰ ਪਾਲ ਸਿੰਘ ਸਰਾਂ (ਕੇ.ਪੀ. ਸਿੰਘ ਸਰਾਂ) ਨੂੰ ਫਰੀਦਕੋਟ ਜ਼ਿਲ੍ਹਾ ਕਮਿਊਨਿਟੀ ਵੈਲਫੇਅਰ ਸੈੱਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਸੰਬੰਧੀ ਸਰਾਂ ਨੇ ਸੰਸਥਾ ਦੀ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਡਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਉਹ ਜਲਦੀ ਹੀ ਫਰੀਦਕੋਟ ਜ਼ਿਲ੍ਹੇ ਦੇ ਸਾਥੀਆਂ ਨਾਲ ਮੀਟਿੰਗ ਕਰਕੇ ਭਵਿੱਖ ਦੇ ਪ੍ਰੋਗਰਾਮਾਂ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਯਾਦ ਰਹੇ ਕੇ.ਪੀ.ਸਿੰਘ ਸਰਾਂ ਪਹਿਲਾ ਹੀ ਫਰੀਦਕੋਟ ਸ਼ਹਿਰ ਵਿੱਚ ਚੱਲ ਰਹੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ। ਸਰਾਂ ਦੀ ਨਿਯੁਕਤੀ ‘ਤੇ ਪ੍ਰੋ. ਬੀਰਇੰਦਰਜੀਤ ਸਿੰਘ ਸਰਾਂ, ਸਿਵਨਾਥ ਦਰਦੀ, ਗੁਰਜੀਤ ਸਿੰਘ ਹੈਰੀ ਢਿੱਲੋਂ, ਰਾਜ ਗਿੱਲ ਭਾਣਾ, ਪੰਜਾਬੀ ਲੋਕ ਗਾਇਕ ਕਸ਼ਮੀਰ ਮਾਣਾ, ਸਰ ਬਰਿੰਦਰ ਸਿੰਘ ਬੇਦੀ, ਰੋਟੇਰੀਅਨ ਕੁਲਜੀਤ ਸਿੰਘ ਵਾਲੀਆ (ਸਾਬਕਾ ਸਹਾਇਕ ਗਵਰਨਰ, ਰੋਟਰੀ ਕਲੱਬ ਫਰੀਦਕੋਟ), ਗੁਰਸੇਵਕ ਮਾਨ, ਕੁਲਦੀਪ ਸਿੰਘ ਅਟਵਾਲ, ਮਨਜਿੰਦਰ ਸਿੰਘ ਗੋਲੀ, ਗੁਰਚਰਨ ਸਿੰਘ (ਅੰਤਰਰਾਸ਼ਟਰੀ ਭੰਗੜਾ ਕੋਚ), ਸ਼ਰਨਜੀਤ ਸਿੰਘ ਸਰਾਂ (ਪ੍ਰਧਾਨ, ਆਲ ਇੰਡੀਆ ਕਿਸਾਨ ਯੂਨੀਅਨ ਫਹਿਤ), ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ (ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ — ਪੁਨਰ ਸੁਰਜੀਤ), ਪ੍ਰਿਤਪਾਲ ਪਾਲ ਸਿੰਘ ਕੋਹਲੀ (ਜਿਲਾ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ- ਪੁਨਰ ਸੁਰਜੀਤ),ਮੰਜੂ ਸੁਖੀਜਾ ਪ੍ਰਧਾਨ ਰੋਟਰੀ ਕਲੱਬ ਚੈਂਪੀਅਨ ਫ਼ਰੀਦਕੋਟ,ਦਵਿੰਦਰ ਸਿੰਘ ਪੰਜਾਬ ਮੋਟਰਜ਼ ਪ੍ਰਧਾਨ ਨੈਸ਼ਨਲ ਯੂਥ ਕਲੱਬ ਫਰੀਦਕੋਟ, ਅਸ਼ਵਨੀ ਬਾਂਸਲ ਪ੍ਰਧਾਨ ਰੋਟਰੀ ਕਲੱਬ ਫਰੀਦਕੋਟ, ਰੋਟੇਰੀਅਨ ਤਰਨਜੋਤ ਸਿੰਘ ਕੋਹਲੀ (ਡਿਸਟ੍ਰਿਕ ਸੈਕਟਰੀ ਗਰੀਟਿੰਗ ਰੋਟਰੀ ਕਲੱਬ ਫਰੀਦਕੋਟ) ਅਤੇ ਅਸ਼ੋਕ ਚਾਵਲਾ ਪ੍ਰਧਾਨ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਆਦਿ ਨੇ ਖੁਸ਼ੀ ਦਾ ਇਜ਼ਹਾਰ ਕੀਤਾ।


---

39
6687 views