logo

ਕਾਂਗਰਸ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਇੰਦੂ ਬਾਲਾ ਵੱਲੋਂ ਸ. ਚੰਨੀ ਦੇ ਨਿਵਾਸ ਸਥਾਨ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਵਿੱਚ ਹਾਜ਼ਰੀ

26 ਨਵੰਬਰ, prince Thakur mukerian ਬੁੱਧਵਾਰ—ਮੁਕੇਰੀਆਂ ਹਲਕੇ ਦੀ ਕਾਂਗਰਸ ਆਗੂ ਅਤੇ ਸਾਬਕਾ ਵਿਧਾਇਕ ਸ਼੍ਰੀਮਤੀ ਇੰਦੂ ਬਾਲਾ ਜੀ ਨੇ ਅੱਜ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਜੀ ਦੇ ਨਿਵਾਸ ਸਥਾਨ ਵਿਖੇ ਹੋ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਵਿੱਚ ਸ਼ਰਧਾ ਨਾਲ ਹਾਜ਼ਰੀ ਭਰੀ।
ਇਸ ਦੌਰਾਨ ਉਨ੍ਹਾਂ ਨੇ ਗੁਰਬਾਣੀ ਦਾ ਆਨੰਦ ਮਾਣਿਆ ਅਤੇ ਰਾਜ ਦੀ ਖੁਸ਼ਹਾਲੀ, ਭਾਈਚਾਰੇ ਤੇ ਸ਼ਾਂਤੀ ਲਈ ਅਰਦਾਸ ਕੀਤੀ।

ਇੰਦੂ ਬਾਲਾ ਜੀ ਨੇ ਕਿਹਾ ਕਿ ਆਦਰ ਅਤੇ ਸ਼ਰਧਾ ਨਾਲ ਜੋੜਨ ਵਾਲੇ ਇਹ ਸਮਾਗਮ ਸਾਡੇ ਸਮਾਜ ਨੂੰ ਇਕਤਾ ਅਤੇ ਸੱਭਿਆਚਾਰਕ ਮੁੱਲਾਂ ਨਾਲ ਜੋੜਦੇ ਹਨ।
ਸ. ਚੰਨੀ ਪਰਿਵਾਰ ਵੱਲੋਂ ਵੀ ਉਨ੍ਹਾਂ ਦਾ ਸਨਮਾਨਪੂਰਵਕ ਸਵਾਗਤ ਕੀਤਾ ਗਿਆ।

164
2173 views