logo

ਪੀਐਮ ਸ਼੍ਰੀ ਕੰਨਿਆ ਸਕੂਲ ਸਮਾਣਾ ਦੇ ਬੱਚਿਆਂ ਦੇ ਜੈਪੁਰ ਟੂਰ ਲਈ ਆਪ ਪਾਰਟੀ ਦੇ ਵਰਿਸ਼ਟ ਨੇਤਾ ਗੋਪਾਲ ਕ੍ਰਿਸ਼ਨ ਅਤੇ ਰਮਨ ਸ਼ਰਮਾ ਜੀ ਨੇ ਅਸ਼ੀਰਵਾਦ ਦਿੱਤਾ

ਸੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ਼
Punjab Student Exposure Visit: ਪ੍ਰੋਜੈਕਟ ਇਨੋਵੇਸ਼ਨ ਤਹਿਤ ਪੰਜਾਬ ਦੇ PM SHRI ਸਕੂਲਾਂ ਦੇ 18 ਹਜ਼ਾਰ ਤੋਂ ਵੱਧ ਵਿਦਿਆਰਥੀ ਐਕਸਪੋਜ਼ਰ ਵਿਜ਼ਿਟ 'ਤੇ ਜਾਣਗੇ। ਇਹ ਯਾਤਰਾਵਾਂ ਉਨ੍ਹਾਂ ਨੂੰ ਪਾਠ-ਪੁਸਤਕਾਂ ਤੋਂ ਪਰੇ ਵਿਹਾਰਕ ਗਿਆਨ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਸੱਭਿਆਚਾਰ, ਵਿਗਿਆਨ ਤੇ ਤਕਨੀਕੀ ਤਰੱਕੀ ਨਾਲ ਜੋੜਨਗੀਆਂ। ਯੋਗਤਾ ਦੇ ਆਧਾਰ 'ਤੇ ਚੁਣੇ ਗਏ ਇਹ ਵਿਦਿਆਰਥੀ ਵੱਖ- ਵੱਖ ਸੂਬਿਆਂ ਦਾ ਦੌਰਾ ਕਰਨਗੇ।
ਪ੍ਰੋਜੈਕਟ ਇਨੋਵੇਸ਼ਨ ਤਹਿਤ ਪੰਜਾਬ ਦੇ 18 ਹਜ਼ਾਰ ਵਿਦਿਆਰਥੀ ਐਕਸਪੋਜ਼ਰ ਵਿਜ਼ਿਟ ‘ਤੇ ਰਵਾਨਾ
ਪੀਐਮ ਸ਼੍ਰੀ ਸਕੂਲਾਂ ਰਾਹੀਂ ਵਿਦਿਆਰਥੀਆਂ ਨੂੰ ਦੇਸ਼ ਦੇ ਸੱਭਿਆਚਾਰ, ਵਿਗਿਆਨ ਤੇ ਤਕਨੀਕੀ ਤਰੱਕੀ ਨਾਲ ਜੋੜਨ ਦਾ ਯਤਨ

ਸਮਾਣਾ — ਪ੍ਰੋਜੈਕਟ ਇਨੋਵੇਸ਼ਨ ਦੇ ਤਹਿਤ ਪੰਜਾਬ ਦੇ PM SHRI ਸਕੂਲਾਂ ਦੇ ਲਗਭਗ 18 ਹਜ਼ਾਰ ਵਿਦਿਆਰਥੀ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਐਕਸਪੋਜ਼ਰ ਵਿਜ਼ਿਟ ਲਈ ਭੇਜੇ ਜਾ ਰਹੇ ਹਨ। ਇਹ ਯਾਤਰਾਵਾਂ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਪਰੇ ਲੈ ਜਾ ਕੇ ਉਨ੍ਹਾਂ ਨੂੰ ਵਿਹਾਰਕ ਸਿੱਖਿਆ, ਸੱਭਿਆਚਾਰਕ ਵਿਰਾਸਤ, ਵਿਗਿਆਨਕ ਤਰੱਕੀ ਅਤੇ ਨਵੀਂ ਤਕਨਾਲੋਜੀ ਨਾਲ ਜਾਣੂ ਕਰਨਗੀਆਂ।
ਸਿੱਖਿਆ ਵਿਭਾਗ ਨੇ ਦੱਸਿਆ ਕਿ ਯੋਗਤਾ ਦੇ ਆਧਾਰ ‘ਤੇ ਚੁਣੇ ਗਏ ਇਹ ਵਿਦਿਆਰਥੀ ਇੱਕ ਦਿਨ ਦੇ ਟੂਰ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦਾ ਪੰਜ ਦਿਨਾਂ ਦਾ ਵਿਦਿਅਕ ਦੌਰਾ ਵੀ ਕਰਨਗੇ।
ਇਸ ਲੜੀ ਦੇ ਤਹਿਤ ਪੀਐਮ ਸ਼੍ਰੀ ਕੰਨਿਆ ਸਕੂਲ ਸਮਾਣਾ ਦੇ 50 ਬੱਚੇ ਅਤੇ ਸਟਾਫ ਮੈਂਬਰ ਜੈਪੁਰ ਦੇ ਵਿਦਿਅਕ ਟੂਰ ਲਈ ਅੱਜ ਰਵਾਨਾ ਹੋਏ। ਰਵਾਨਗੀ ਦੇ ਮੌਕੇ ‘ਤੇ ਆਪ ਪਾਰਟੀ ਦੇ ਵਰਿਸ਼ਟ ਨੇਤਾ ਗੋਪਾਲ ਕ੍ਰਿਸ਼ਨ ਜੀ, ਰਮਨ ਸ਼ਰਮਾ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਬੱਚਿਆਂ ਨੂੰ ਆਸ਼ੀਰਵਾਦ ਦੇ ਕੇ ਵਿਦਾ ਕੀਤਾ।
ਇਨ੍ਹਾਂ ਬੱਚਿਆਂ ਦੇ ਨਾਲ ਸਕੂਲ ਇੰਚਾਰਜ ਲੈਕਚਰਾਰ ਸੁਸ਼ੀਲ ਕੁਮਾਰ ਸ਼ਰਮਾ, ਕਮਲਦੀਪ ਕਾਲਿਕੇ ਅਤੇ ਗਗਨਜੀਤ ਕੌਰ ਵੀ ਸਹਿਯੋਗੀ ਅਧਿਆਪਕਾਂ ਵਜੋਂ ਰਵਾਨਾ ਹੋਏ।

33
1668 views