logo

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਬਲਾਕ ਪੱਧਰੀ ਸਮਾਗਮ ਕਰਾਇਆ ਗਿਆ

ਗੁਰਦਾਸਪੁਰ
27 ਨਵੰਬਰ
ਅੱਜ ਬਲਾਕ ਦੋਰਾਂਗਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਸਕੂਲ ਹਸਨਪੁਰ ਵਿਖੇ ਇਹ ਵੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਵਰ੍ਹੇ ਨੂੰ ਸਮਰਪਿਤ ਪ੍ਰਸਨੋਤਰੀ ਦਾ ਵਿਦਿਅਕ ਮੁਕਾਬਲਾ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਨਰੇਸ਼ ਪਨਿਆੜ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਆਪਣਾ ਸੀਸ ਵਾਰ ਦਿੱਤਾ ਸੀ ਜਿਨ੍ਹਾਂ ਦੀ ਸ਼ਹਾਦਤ ਦੇ 350ਵਰ੍ਹੇ ਪੂਰੇ ਹੋਣ ਤੇ ਸਕੂਲ਼ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੀਤੇ ਉਪਰਾਲੇ ਸਦਕਾ ਸਕੂਲਾਂ ਵਿੱਚ ਭੇਜੀ ਜਾਂਦੀ ਸਲਾਈਡ ਦੇ ਅਧਾਰ ਤੇ ਬਲਾਕ ਦੋਰਾਂਗਲਾ ਵਿੱਚ ਅੱਜ ਤੁਹਾਡਾ ਮੁਕਾਬਲਾ ਕਰਵਾਇਆ ਗਿਆ ਹੈ l ਜ਼ਿਲ੍ਹਾ ਕਮੈਟੀ ਮੈਂਬਰ ਦਵਿੰਦਰਜੀਤ ਸਿੰਘ ਅਤੇ ਬਲਾਕ ਨੋਡਲ ਅਫ਼ਸਰ ਜੋਤ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪਹਿਲਾਂ ਬਲਾਕ ਦੇ ਅੱਠ ਸੈਂਟਰਾਂ ਦੇ ਵਿੱਚ ਇਹ ਮੁਕਾਬਲੇ ਕਰਵਾਏ ਗਏ ਹੁਣ 8 ਸੈਂਟਰਾਂ ਦੇ ਪਹਿਲੀ ਅਤੇ ਦੂਸਰੇ ਸਥਾਨ ਉੱਪਰ ਆਉਣ ਵਾਲੇ ਬੱਚਿਆਂ ਦਾ ਇਹ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗੰਜੀ ਦੀ ਵਿਦਿਆਰਥਣ ਮਨਸੀਰਤ ਕੌਰਪਹਿਲੇ ਨੰਬਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ਼ ਬਹਿਰਾਮਪੁਰ ਦੀ ਵਿਦਿਆਰਥਣ ਨੂਰਦੀਪ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ l ਉਹਨਾਂ ਦੱਸਿਆ ਕਿ ਸਾਰੇ ਭਾਗ ਲੈਣ ਦੇ ਬੱਚਿਆਂ ਨੂੰ ਵੀ ਪ੍ਰਸ਼ੰਸਾ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ l ਇਸ ਮੌਕੇ ਸੈਂਟਰ ਹੈਡ ਟੀਚਰ ਗੁਰਪ੍ਰੀਤ ਸਿੰਘ ਮਾਨ, ਸੈਂਟਰ ਹੈਡ ਟੀਚਰ ਗੁਰਪ੍ਰੀਤ ਸਿੰਘ ਬਾਜਵਾ, ਪਰਦੀਪ ਕੁਮਾਰ ਰਵੀ ਕੁਮਾਰ, ਅਤੁਲ ਮਹਾਜਨ ਸ਼ਸ਼ੀ ,ਤੇਜ਼ ਕੁਮਾਰ ,ਮਨਜੀਤ ਕੌਰ, ਸੰਦੀਪ ਸ਼ਰਮਾ, ਜਸਬੀਰ ਕੌਰ, ਹਰਮਨਪ੍ਰੀਤ ਸਿੰਘ,ਜਸਪਾਲ ਸਿੰਘ,ਅਨਿਲ ਕੁਮਾਰ ਸਤਿੰਦਰ ਸਿੰਘ ਆਦਿ ਹਾਜ਼ਰ ਸਨ l

429
11653 views