ਨਗਰ ਨਿਗਮ ਪਟਿਆਲਾ
ਨਗਰ ਨਿਗਮ ਪਟਿਆਲਾ ਦੇ ਵਿੱਚ ਲੱਗੀ ਇਹ ਤਖਤੀ ਸ਼ਹਿਰ ਦੇ ਲੋਕਾਂ ਨੂੰ ਕਾਫੀ ਪਰੇਸ਼ਾਨ ਕਰ ਰਹੀ.. ਨਕਸ਼ਾ ਪਾਸ ਕਰਵਾਉਣ ਲਈ ਲੋਕਾਂ ਨੂੰ ਧੱਕੇ ਖਾਣੇ ਪੈ ਰਹੇ ਆ ਕਿਉਂਕਿ ਉਹ ਜਦੋਂ ਤੱਕ ਇਸ ਦਰਵਾਜੇ ਤੇ ਤਖਤੀ ਤੱਕ ਪਹੁੰਚਦੇ ਨੇ ਉਦੋਂ ਤੱਕ ਸਮਾਂ ਲੰਘ ਚੁੱਕਿਆ ਹੁੰਦਾ ਤੇ ਏਟੀਪੀ ਅਧਿਕਾਰੀ ਘਰ ਪਹੁੰਚ ਚੁੱਕਿਆ ਹੁੰਦਾ.. ਅਕਸਰ ਨਗਰ ਨਿਗਮ ਦੇ ਮੇਅਰ ਪਟਿਆਲਾ ਦੇ ਲੋਕਾਂ ਲਈ ਦਰਵਾਜਾ ਖੁੱਲਾ ਰੱਖਣ ਦਾ ਦਾਅਵਾ ਕਰਦੇ ਨੇ ਤੇ ਦੂਜੇ ਪਾਸੇ ਅਧਿਕਾਰੀਆਂ ਵੱਲੋਂ ਦਰਵਾਜੇ ਤੇ ਤਖਤੀਆਂ ਟੰਗੀਆਂ ਕੁਝ ਅਜਿਹੇ ਸਨੇਹੇ ਦੇ ਰਹੀਆਂ ਹਨ ਕਿ ਸੋਚ ਸਮਝ ਕੇ ਆਇਆ ਕਰੋ ਜੇ ਕੰਮ ਕਰਵਾਉਣਾ ਜੇ ਪਹੁੰਚ ਵੀ ਜਾਣ ਪਟਿਆਲਾ ਦੇ ਲੋਕ ਤਾਂ ਉਹ ਬੇਰੰਗ ਇਸ ਕਰਕੇ ਪਰਤ ਆਉਂਦੇ ਆ ਕਿ ਇਹ ਤਖਤ ਹੀ ਉਹਨਾਂ ਨੂੰ ਦਰਵਾਜੇ ਦੇ ਅੰਦਰ ਲੰਘਣ ਨਹੀਂ ਦਿੰਦੀ..