logo

ਪਟਿਆਲਾ ਜਿਲਾ ਕੋਰਟ ਦੇ ਬਾਹਰ ਚੱਲ ਰਹੀ ਸ਼ਰੇਆਮ ਠੱਗੀ ।

ਪਟਿਆਲੇ ਸ਼ਹਿਰ ਅੰਦਰ ਲਾਹੌਰੀ ਗੇਟ ਤੋ ਲੈ ਕੇ ਕੈਪੀਟਲ ਸਿਨਮੇ ਤੱਕ ਦੀ ਸੜਕ ਜਿਸ ਵਿੱਚ ਜਿਲਾ ਕੋਰਟ ਦਾ ਦਰਵਾਜ਼ਾ, ਮਾਤਾ ਕੌਸ਼ਲਿਆ ਹਸਪਤਾਲ ਦਾ ਮੇਨਗੇਟ,ਸਿਵਿਲ ਸਰਜਨ ਦਾ ਮੇਨਗੇਟ ਹੈ ।ਇਸ ਜਗ੍ਹਾ ਤੇ ਕਾਰਪੋਰੇਸ਼ਨ ਦੀ ਕਈ ਵਾਰ ਕਾਰਵਾਈ ਵੀ ਹੋਈ ਹੈ । ਪਰ ਇਸ ਜਗ੍ਹਾ ਤੇ ਫੁਟਪਾਤ ਤੇ ਬਨੀਆ ਦੁਕਾਨਾਂ ਤੇ ਜ਼ਿਆਦਾ ਤਰ ਕੋਰਟ ਦੇ ਕੰਮ ਵਿੱਚ ਠੱਗੀ ਮਾਰਨ ਵਾਲੇ ਬੰਦੇ ਬੈਠੇ ਹਨ । ਸੂਤਰਾਂ ਦੇ ਦੱਸਣ ਮੁਤਾਬਿਕ ਇਥੇ ਜਾਅਲੀ ਅਸਟਾਮ ਵੀ ਵੇਚਦੇ ਜਾਂਦੇ ਹਨ । ਇਥੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਿਲਾ ਕੋਰਟ ਦੇ ਬਾਹਰ ਇਹੀ ਕੰਮ ਚੱਲ ਰਿਹਾ ਹੈ ਪਰ ਕੋਰਟ ਦੀ ਕੋਈ ਚੈਕਿੰਗ ਨਹੀ ਹੈ ਅਤੇ ਨਾ ਹੀ ਕਾਰਪੋਰੇਸ਼ਨ ਦੀ । ਕਾਰੋਪਰੇਸ਼ਨ ਵਾਲੇ ਸਵੇਰੇ ਦੁਕਾਨਾਂ ਹਟਾ ਕੇ ਜਾਂਦੇ ਹਨ । ਸ਼ਾਮ ਨੇ ਫੇਰ ਉਥੇ ਦੁਕਾਨਾਂ ਲੱਗ ਜਾਂਦੀਆ ਹਨ । ਇਸ ਜਗ੍ਹਾ ਤੇ ਟਰੈਫਿਕ ਜਾਮ ਬਹੁਤ ਰਹਿੰਦਾ ਹੈ । ਇਹ ਕੰਮ ਕਿਸ ਦੀ ਸਹਿ ਤੇ ਚੱਲ ਰਿਹਾ ਹੈ । ਇਸ ਬਾਰੇ ਖੁੱਲ ਕੇ ਪਤਾ ਨ੍ਹੀ ਲੱਗਾ ।

31
321 views