logo

ਮੰਦਰ ਦੇ ਹਾਲ ਦਾ ਲੈਂਟਰ ਪਾਇਆ ਗਿਆ


ਬੱਸੀ ਪਠਾਣਾਂ, ਰਾਜਨ ਭੱਲਾ
ਗਊਸ਼ਾਲਾ ਕਮੇਟੀ ਬੱਸੀ ਪਠਾਣਾਂ ਵੱਲੋ ਕਮੇਟੀ ਪ੍ਰਧਾਨ ਮੋਹਨ ਲਾਲ ਗੋਗਨਾ ਦੀ ਅਗਵਾਈ ਹੇਠ ਗਊਸ਼ਾਲਾ ਵਿੱਖੇ ਬਣਾਏ ਜਾ ਰਹੇ ਸ਼੍ਰੀ ਬਾਂਕੇ ਬਿਹਾਰੀ ਤੇ ਭੋਲੇ ਨਾਥ ਮੰਦਰ ਦੇ ਹਾਲ ਦਾ ਲੈਂਟਰ ਪਾਇਆ ਗਿਆ। ਲੇਂਟਰ ਪਾਉਣ ਦੇ ਕਾਰਜ ਤੋਂ ਪਹਿਲਾਂ ਗਊਸ਼ਾਲਾ ਕਮੇਟੀ ਮੈਂਬਰਾਂ ਤੇ ਵਿਸੇਸ਼ ਤੌਰ ਤੇ ਪਹੁੰਚੇ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ ਨੇ ਗਊ ਮਾਤਾ ਦੀ ਪੂਜਾ ਅਰਚਨਾ ਕੀਤੀ ਤੇ ਲੈਂਟਰ ਦੇ ਕਾਰਜ ਦਾ ਸ਼ੁੱਭ ਆਰੰਭ ਕੀਤਾ। ਇਸ ਮੌਕੇ ਰਾਜੇਸ਼ ਸਿੰਗਲਾ ਨੇ ਗਊਸ਼ਾਲਾ ਕਮੇਟੀ ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਗਊਸ਼ਾਲਾ ਕਮੇਟੀ ਦੀ ਨਵੀਂ ਬਣੀ ਕਮੇਟੀ ਵੱਲੋ ਗਊਸ਼ਾਲਾ ਪ੍ਰਤੀ ਵਧੀਆ ਸੇਵਾਵਾਂ ਨਿਭਾਇਆ ਜਾਂ ਰਹੀਆ ਹਨ। ਅਤੇ ਸ਼ਹਿਰ ਵਾਸੀਆਂ ਵਲੋਂ ਪੂਰਾ ਸਹਿਯੋਗ ਦਿੱਤਾ ਜਾਂ ਰਿਹਾਂ ਹੈਂ।ਇਸ ਸਬੰਧੀ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਗੋਗਨਾ ਤੇ ਚੈਅਰਮੈਨ ਅਸ਼ੌਕ ਮੜਕਣ ਨੇ ਦੱਸਿਆ ਕਿ ਅੱਜ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮੰਦਰ ਦੇ ਹਾਲ ਦਾ ਲੈਂਟਰ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਮੰਦਰ ’ਚ ਮਾਰਬਲ ਲਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਤੇ ਮੰਦਰ ਦੇ ਨਿਰਮਾਣ ਕਾਰਜ 'ਚ ਸ਼ਹਿਰ ਵਾਸੀਆਂ ਵਲੋਂ ਆਪਣਾ ਯੋਗਦਾਨ ਪਾਇਆ ਜਾਂ ਰਿਹਾਂ ਹੈਂ। ਇਸ ਮੌਕੇ ਪੰਡਿਤ ਵਿਨੈ ਸ਼ਾਸਤਰੀ,ਮੋਹਨ ਲਾਲ ਗੋਗਨਾ, ਅਸ਼ੌਕ ਮੜਕਣ,ਰਾਜਨ ਭੱਲਾ, ਸੰਦੀਪ ਧੀਰ ਬਿੱਲਾ,ਖੁਸ਼ਦੀਪ ਮਲਹੌਤਰਾ,ਜਗਦੀਸ਼ ਸਿੰਘ ਸਰਪੰਚ,ਹਰਮੀਤ ਗਾਬਾ,ਜਸਵਿੰਦਰ ਸਿੰਘ ਜੱਸੀ ਠੇਕੇਦਾਰ,ਰਾਕੇਸ਼ ਕੁਮਾਰ ਰੋਕੀ, ਅਜੈ ਸਿੰਗਲਾ, ਵਿਨੀਤ ਭਾਰਦਵਾਜ,ਪ੍ਰੇਮ ਮਲਹੋਤਰਾਂ,ਅਰੁਣ ਸ਼ਰਮਾ,ਜਗਦੀਸ਼ ਭੱਲਾ,ਸੰਜੇ ਕੁਮਾਰ,ਰਾਜ ਕੁਮਾਰ,ਆਦਿ ਵੀ ਮੌਜੂਦ ਸਨ।

0
213 views