logo

ਯੁੱਧ ਨਸ਼ਿਆ ਵਿਰੁੱਧ ਫੇਜ਼ 2 ਤਹਿਤ ਪਿੰਡਾਂ ਦੇ ਪਹਿਰੇਦਾਰ ਹੋਰ ਸਤਰਕਤਾ ਨਾਲ ਨਸ਼ਿਆ ਵਿਰੁੱਧ ਡਟੇ ਰਹਿਣ

ਯੁੱਧ ਨਸ਼ਿਆ ਵਿਰੁੱਧ ਫੇਜ਼ 2 ਤਹਿਤ ਪਿੰਡਾਂ ਦੇ ਪਹਿਰੇਦਾਰ ਹੋਰ ਸਤਰਕਤਾ ਨਾਲ ਨਸ਼ਿਆ ਵਿਰੁੱਧ ਡਟੇ ਰਹਿਣ
ਮੁਹਿੰਮ ਨਾਲ ਜੁੜ ਕੇ ਆਮ ਲੋਕ ਨਸ਼ਿਆ ਦਾ ਜੜ੍ਹ ਤੋ ਖਾਤਮਾ ਕਰਨ ਵਿੱਚ ਸਹਿਯੋਗ ਦੇਣ ਲੱਗੇ
ਨੰਗਲ 10 ਜਨਵਰੀ
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਹੁਣ ਜ਼ਮੀਨੀ ਪੱਧਰ ਤੇ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੰਯੋਜਕ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਸੁਰੂ ਕੀਤੇ ਯੁੱਧ ਨਸ਼ਿਆ ਵਿਰੁੱਧ ਫੇਜ਼2 ਪਿੰਡਾਂ ਦੇ ਪਹਿਰੇਦਾਰ ਮੁਹਿੰਮ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਭਰਵਾ ਹੁੰਗਾਰਾ ਮਿਲ ਰਿਹਾ ਹੈ।
ਹਰਪ੍ਰੀਤ ਸਿੰਘ ਜਿਲ੍ਹਾ ਕੋਆਰਡੀਨੇਟਰ ਤੇ ਮੋਹਿਤ ਦੀਵਾਨ ਉਪ ਕੋਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ ਜਿਲ੍ਹਾਂ ਰੂਪਨਗਰ ਨੇ ਦੱਸਿਆ ਕਿ ਅੱਜ ਉਪ ਮੰਡਲ ਨੰਗਲ ਦੇ ਅਜੋਲੀ,ਬਿਭੌਰ ਸਾਹਿਬ, ਨੰਗਲ ਵਾਰਡ ਨੰ:8, ਭੰਗਲ, ਬਰਾਰੀ, ਨੰਗਲ ਵਾਰਡ ਨੰ:1, ਐਲਗਰਾਂ, ਭੱਲੜੀ, ਬੈਂਸਪੁਰ, ਨੰਗਲ ਵਾਰਡ ਨੰ:10 ਵਿੱਚ ਪਿੰਡਾਂ/ ਵਾਰਡਾਂ ਦੇ ਪਹਿਰੇਦਾਰ ਮੁਹਿੰਮ ਦੀ ਸੁਰੂਆਤ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ “ਪੰਜਾਬ ਵਿੱਚ ਸੁਧਾਰ ਦੀ ਇੱਛਾ ਰੱਖਣ ਵਾਲੇ ਤਿੰਨ ਕਰੋੜ ਪੰਜਾਬੀਆਂ ਲਈ ਇੱਕ ਮਿਸਡ ਕਾਲ ਨੰਬਰ ਜਾਰੀ ਕੀਤਾ ਗਿਆ ਹੈ। ਕੋਈ ਵੀ ਨੌਜਵਾਨ ਜੋ ਵੀ ਡੀ.ਸੀ. ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ, ਉਹ ਮਿਸਡ ਕਾਲ ਦੇ ਸਕਦਾ ਹੈ ਅਤੇ ਪੰਜਾਬ ਸਰਕਾਰ ਤੋਂ ਸਿਖਲਾਈ ਪ੍ਰਾਪਤ ਕਰੇਗਾ। ਉਨ੍ਹਾਂ ਨੇ ਦੱਸਿਆ ਕਿ 10 ਜਨਵਰੀ ਤੋਂ 30 ਜਨਵਰੀ ਦਰਮਿਆਨ ਇਸ ਲਹਿਰ ਵਿੱਚ ਪੂਰੇ ਸੂਬੇ ਨੂੰ ਸ਼ਾਮਲ ਕਰਨ ਲਈ ਪੰਜਾਬ ਦੇ ਹਰ ਗਲੀ, ਕੋਨੇ, ਮੁਹੱਲੇ ਅਤੇ ਪਿੰਡ ਵਿੱਚ ਪੈਦਲ ਯਾਤਰਾਵਾਂ ਕੱਢੀਆਂ ਜਾਣਗੀਆਂ।
ਸਚਿਨ ਪਾਠਕ ਉਪ ਮੰਡਲ ਮੈਜਿਸਟ੍ਰੇਟ ਨੰਗਲ ਨੇ ਦੱਸਿਆ ਕਿ ਨਸ਼ਿਆਂ ਦੀ ਲਾਹਨਤ ਨੂੰ ਸਿਰਫ਼ ਇੱਕ ਲੋਕ ਲਹਿਰ ਹੀ ਰੋਕ ਸਕਦੀ ਹੈ, ਨਾ ਕਿ ਪੁਲਿਸ ਜਾਂ ਕੋਈ ਸਰਕਾਰੀ ਕਾਰਵਾਈ ਰੋਕ ਸਕਦੀ ਹੈ। ਹਰਕੀਰਤ ਸਿੰਘ ਡੀ.ਐਸ.ਪੀ ਨੰਗਲ ਨੇ ਕਿਹਾ ਕਿ ਪੰਜਾਬੀਆਂ ਕੋਲ ਇੱਕ ਵਿਲੱਖਣ ਗੁਣ ਹੈ ਜਿਸ ਸਦਕਾ ਅਸੀਂ ਹਰ ਸਮੱਸਿਆ ’ਤੇ ਕਾਬੂ ਪਾਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ ਹੜ੍ਹਾਂ ਦੀ ਸਥਿਤੀ ਦਾ ਡਟ ਕੇ ਮੁਕਾਬਲਾ ਕੀਤਾ ਹੈ।
ਹਿਤੇਸ਼ ਸ਼ਰਮਾ ਦੀਪੂ ਹਲਕਾ ਕੋਆਰਡੀਨੇਟਰ ਯੂੱਧ ਨਸ਼ਿਆ ਵਿਰੁੱਧ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਪ੍ਰਸਾਸ਼ਨ ਵੱਲੋਂ ਪਹਿਲਾ ਪ੍ਰੋਗਰਾਮ ਵਾਲੇ ਥਾਂ ਤੇ ਸੁਚੱਜੇ ਪ੍ਰਬੰਧ ਕੀਤੇ ਜਾਂਦੇ ਹਨ, ਇਲਾਕੇ ਵਿੱਚ ਇਸ ਦਾ ਢੁਕਵੇ ਸਾਧਨਾ ਰਾਹੀ ਪ੍ਰਚਾਰ ਕਰਵਾਇਆ ਜਾਦਾ ਹੈ ਅਤੇ ਆਮ ਲੋਕਾਂ ਨੂੰ ਇਸ ਯੋਜਨਾ ਨਾਲ ਲਾਮਬੰਦ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਆਪ ਵਲੰਟੀਅਰ ਇਸ ਮੁਹਿੰਮ ਨੂੰ ਸਫਲ ਬਣਾ ਕੇ ਨਸ਼ਿਆ ਦਾ ਜੜ੍ਹ ਤੋ ਖਾਤਮ ਕਰਨ ਲਈ ਵਚਨਬੱਧ ਹਨ।

29
1050 views