logo

ਕਲਮਾਂ ਦੇ ਰੰਗ ਸਾਹਿਤ ਸਭਾ ( ਰਜਿ ) ਫ਼ਰੀਦਕੋਟ ਨੇ ਮਨਾਈ


ਬਾਬਾ ਫ਼ਰੀਦ ਕੁਸ਼ਟ ਆਸ਼ਰਮ ਫ਼ਰੀਦਕੋਟ ਲੋਹੜੀ।

ਫ਼ਰੀਦਕੋਟ 13.01.26 ( ਨਾਇਬ ਰਾਜ)

ਅੱਜ ਕਲਮਾਂ ਦੇ ਰੰਗ ਸਾਹਿਸਭਾ( ਰਜਿ) ਫ਼ਰੀਦਕੋਟ ਦੇ ਮੈਬਰਾਂ ਤੇ ਅਹੁਦੇਦਾਰਾਂ ਵੱਲੋ ਬਾਬਾ ਫ਼ਰੀਦ ਕੁਸ਼ਟ ਆਸ਼ਰਮ ਸੰਜੇ ਨਗਰ ਫ਼ਰੀਦਕੋਟ ਦੇ ਰਹਿਣ ਵਾਲਿਆਂ ਨਾਲ ਰਲ ਮਨਾਈ ਲੋਹੜੀ।
ਇਹ ਜਾਣਕਾਰੀ ਪ੍ਰੈਸ ਨਾਲ ਸਭਾ ਦੇ ਜਰਨਲ ਸਕੱਤਰ ਜਸਵਿੰਦਰ ਜੱਸ ਨੇ ਸਾਂਝੀ ਕਰਦਿਆ ਦੱਸਿਆ ਕਿ ਪਿਛਲੇ ਦਿਨੀ ਸਾਡੀ ਸਭਾ ਵੱਲੋ ਲੋਹੜੀ ਧੀਆਂ ਦੀ ਮਨਾਈ ਗਈ। ਜਿਸ ਵਿੱਚ ਵੱਖ-ਵੱਖ ਖੇਤਰ ਬੇਹਤਰੀਣ ਕੰਮਾਂ ਨਾਲ ਪਛਾਣ ਬਣਾਉਣ ਵਾਲੀਆ ਧੀਆਂ ਦਾ ਸਨਮਾਨ ਕੀਤਾ। ਅਜਿਹੇ ਚੰਗੇਰੇ ਕਾਰਜਾਂ ਲਈ ਸਾਡੀ ਸਭਾ ਹਮੇਸ਼ਾ ਮੂਹਰਲੀ ਕਤਾਰ ਵਿਚ ਖੜੀ ਹੈ। ਸਾਡੀ ਸਭਾ ਦੇ ਮੈਂਬਰ ਅਹੁਦੇਦਾਰ ਸਮਾਜ ਨੂੰ ਖੂਬਸੂਰਤ ਬਣਿਆ ਦੇਖਣਾ ਚਾਹੁੰਦੇ ਹਨ।
ਇਸ ਸਮੇ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ, ਚੇਅਰਮੈਨ ਪ੍ਰੋ ਬੀਰ ਇੰਦਰ ਸਰਾਂ, ਕਾਨੂੰਨੀ ਸਲਾਹਕਾਰ ਐਡਵੋਕੇਟ ਪ੍ਰਦੀਪ ਅਟਵਾਲ, ਸਭਾ ਦੇ ਮੈਂਬਰ ਬਲਕਾਰ ਸਿੰਘ ਸਹੋਤਾ,ਕਾਮਰੇਡ ਵੀਰ ਸਿੰਘ ਕੰਮੇਆਣਾ , ਗੁਰਦੀਪ ਸਿੰਘ ਕੰਮੇਆਣਾ, ਜੋਤੀ ਪ੍ਰਕਾਸ਼, ਗੁਰਵਿੰਦਰ ਬਾਠ, ਰਾਮ ਪ੍ਰਸਾਦ, ਬੰਤ ਰਾਮ ਚੌਧਰੀ ਅਤੇ ਸੰਜੇ ਨਗਰ ਦੇ ਸਾਬਕਾ ਐਮ.ਸੀ ਪਰਮਜੀਤ ਪੱਪੂ ਆਦਿ ਹਾਜ਼ਰ ਸਨ।

57
1682 views