logo

ਪਿੰਡ ਭਿੰਡਰ ਖੁਰਦ ਵਿਖੇ ਪਿਛਲੇ ਦਿਨੀ ਨੌਜਵਾਨ ਕਾਂਗਰਸੀ ਆਗੂ ਉਮਰਸੀਰ ਸਿੰਘ ਸੀਰਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ ਦੇ ਘਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਪਹੁੰਚੇ

ਹਰਦੇਵ ਸਿੰਘ ਪੰਨੂ,13 ਜਨਵਰੀ (ਮੋਗਾ)ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਜੀ ਮੈਂਬਰ ਪਾਰਲੀਮੈਂਟ ਤੇ ਸਾਬਕਾ ਐਮ ਐਲ ਏ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਤੇ ਸਮੂਹ ਕਾਂਗਰਸੀ ਵਰਕਰ ਦੇ ਨਾਲ ਆਪਣੇ ਹਲਕਾ ਧਰਮਕੋਟ ਦੇ ਪਿੰਡ ਭਿੰਡਰ ਖੁਰਦ ਵਿਖੇ ਪਿਛਲੇ ਦਿਨੀਂ ਗੋਲੀਆਂ ਮਾਰ ਕੇ ਕ਼ਤਲ ਕੀਤੇ ਗਏ ਕਾਂਗਰਸੀ ਆਗੂ ਉਮਰਸੀਰ ਸੀਰਾ ਭਿੰਡਰ ਖੁਰਦ ਦੀ ਅਤਿੰਮ ਅਰਦਾਸ ਵਿੱਚ ਸ਼ਾਮਿਲ ਹੋਏ ਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਦੇ ਹਮੇਸ਼ਾ ਨਾਲ ਖੜਨ ਦਾ ਵਿਸ਼ਵਾਸ ਦਿਵਾਇਆ ਆਉਣ ਵਾਲੇ ਸਮੇਂ ਵਿੱਚ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਅਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਇਸ ਮੌਕੇ ਹਲਕਾ ਧਰਮਕੋਟ ਅਤੇ ਮੋਗਾ ਦੇ ਸਮੂਹ ਕਾਂਗਰਸ ਆਗੂ ਜਿਨ੍ਹਾਂ ਵਿੱਚ ਕਾਂਗਰਸੀ ਆਗੂ ਸੋਹਣ ਸਿੰਘ ਖੇਲਾ ਤੇ ਜਸਮੱਤ ਸਿੰਘ ਮੱਤਾ ਸਰਪੰਚ ਕਿਸ਼ਨਪੁਰਾ ਖੁਰਦ ਸਮੇਤ ਹਲਕਾ ਧਰਮਕੋਟ ਦੇ ਕਾਂਗਰਸੀ ਵਰਕਰ ਦੁੱਖ ਦੀ ਘੜੀ ਵਿੱਚ ਸਰੀਕ ਹੋਏ

50
4734 views