
ਫਰੈਂਡਜ਼ ਸਹਿਯੋਗ ਸੇਵਾ ਸੋਸਾਇਟੀ ਫਰੀਦਕੋਟ ਨੇ ਮੈਡੀਕਲ ਕਾਲਜ ਤੇ ਹਸਪਤਾਲ ਦੇ ਗੇਟ ਤੇ ਦਾਲ ਫੁਲਕਾ ਦਾ ਲੰਗਰ ਲਗਾਇਆ.... ਵਜਿੰਦਰ ਵਿਨਾਇਕ,ਟਿੰਕੂ ਮੌਂਗਾ
ਫਰੀਦਕੋਟ:13, ਜਨਵਰੀ(ਕੰਵਲ ਸਰਾਂ) ਸਮਾਜ ਭਲਾਈ ਦੇ ਕੰਮਾਂ ਵਿੱਚ ਮੋਹਰੀ ਸੰਸਥਾਂ ਫਰੈਂਡਜ਼ ਸਹਿਯੋਗ ਸੇਵਾ ਸੋਸਾਇਟੀ ਫਰੀਦਕੋਟ ਵੱਲੋ ਅੱਜ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਗੇਟ ਨੂੰ 1 ਵਿਖੇ ਮਰੀਜ਼ਾਂ ਤੇ ਉਹਨਾਂ ਨਾਲ ਆਏ ਰਿਸ਼ਤੇਦਾਰਾਂ ਤੇ ਸਾਧ ਸੰਗਤ ਲਈ ਗੁਰੂ ਦਾ ਦਾਲ ਫੁਲਕਾ ਲੰਗਰ ਸੋਸਾਇਟੀ ਦੇ ਸੀਨੀਅਰ ਮੈਂਬਰ ਵਜਿੰਦਰ ਵਿਨਾਇਕ ਤੇ ਸੰਜੀਵ ਮੋਂਗਾ ਟਿੰਕੂ ਦੀ ਅਗਵਾਈ ਵਿੱਚ ਲਗਾਇਆ ਗਿਆ ਗੁਰੂ ਦੀ ਕਿਰਪਾ ਸਦਕਾ ਇਹ ਲੰਗਰ 10 ਵਜੇ ਸਵੇਰ ਤੋ ਦੁਪਹਿਰ 2 ਵਜੇ ਤੱਕ ਚੱਲਦਾ ਰਿਹਾ ਹੈ। ਤਕਰੀਬਨ 1300 ਤੋਂ 1400 ਸੰਗਤਾਂ ਨੇ ਲੰਗਰ ਛੱਕਿਆ । ਇਸ ਅਵਸਰ ਤੇ ਫਰੈਂਡਜ਼ ਸਹਿਯੋਗ ਸੇਵਾ ਸੁਸਾਇਟੀ ਦੇ ਸਾਰੇ ਮੈਂਬਰਾਂ ਨੇ ਹਾਜ਼ਰ ਹੋ ਕੇ ਸੇਵਾ ਕੀਤੀ । ਵਜਿੰਦਰ ਵਿਨਾਇਕ ਨੇ ਸਾਰੇ ਮੈਬਰਾਂ ਦਾ ਇਸ ਨੇਕ ਕਾਰਜ ਵਿਚ ਸਹਿਯੋਗ ਕਰਨ ਤੇ ਧੰਨਵਾਦ ਕੀਤਾ।ਜਿੰਨਾਂ ਮੈਬਰਾਂ ਨੇ ਸ਼ਿਰਕਤ ਕੀਤੀ ਉਹਨਾਂ ਵਿੱਚ ਦਰਸ਼ਨ ਲਾਲ ਚੁੱਘ,ਇੰਜ.ਅਜੈ ਬਾਂਸਲ ਸੇਵਾਮੁਕਤ ਕਾਰਜਕਾਰੀ ਇੰਜੀਨੀਅਰ ਰੇਲਵੇ ਵਿਭਾਗ, ,ਐਡਵੋਕੇਟ ਗੌਤਮ ਬਾਂਸਲ ਸਮਾਜ ਸੇਵੀ ਤੇ ਸਟੇਟ ਅਵਾਰਡੀ,ਗੋਪਾਲ ਅਗਰਵਾਲ,ਕੀਮਤੀ ਲਾਲ ਖੰਨਾ,ਸੁਧੀਰ ਛਾਬੜਾ,ਰੌਸ਼ਨ ਲਾਲ ਟੱਕਰ,ਸੰਜੀਵ ਜੈਨ,ਮੌਂਟੀ ਚੋਪੜਾ,ਸ਼ਿਵਾ ਛਾਬੜਾ ਅਤੇ ਵਿਕੀ ਆਦਿ ਨੇ ਲੰਗਰ ਵਰਤਾਉਣ ਵਿੱਚ ਸੇਵਾ ਕੀਤੀ।