logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਫਰੀਦਕੋਟ ਤੋਂ ਭਗਤਾਂ ਨੇ ਸ਼੍ਰੀ ਬਾਲਾ ਜੀ ਸਾਲਾਸਰ ਧਾਮ ਦੇ ਦਰਸ਼ਨ ਕਰਨ ਉਪਰੰਤ ਰਵਾਨਗੀ ਸਮੇਂ ਰਸਤੇ ਵਿੱਚ ਸਿੱਧ ਪੀਠ ਸ਼੍ਰੀ ਪੰਚਮੁੱਖੀ ਬਾਲਾ ਜੀ ਰਤਨਗੜ੍ਹ ਮੰਦਰ ਦੇ ਦਰਸ਼ਨ ਕੀਤੇ..

ਫਰੀਦਕੋਟ ਤੋਂ ਭਗਤਾਂ ਨੇ ਸ਼੍ਰੀ ਬਾਲਾ ਜੀ ਸਾਲਾਸਰ ਧਾਮ ਦੇ ਦਰਸ਼ਨ ਕਰਨ ਉਪਰੰਤ ਰਵਾਨਗੀ ਸਮੇਂ ਰਸਤੇ ਵਿੱਚ ਸਿੱਧ ਪੀਠ ਸ਼੍ਰੀ ਪੰਚਮੁੱਖੀ ਬਾਲਾ ਜੀ ਰਤਨਗੜ੍ਹ ਮੰਦਰ ਦੇ ਦਰਸ਼ਨ ਕੀਤੇ..ਦੀਪ ਰਾਧੇ ਰਾਧੇ,ਦੀਪੂ ਸਿੰਗਲਾ
ਰਤਨਗੜ੍ਹ:18,ਜਨਵਰੀ (ਸਰਿੰਦਰ ਸਰਾਂ) ਫਰੀਦਕੋਟ ਦੇ ਭਗਤਾਂ ਨੇ ਸ਼੍ਰੀ ਬਾਲਾ ਜੀ ਸਾਲਾਸਰ ਧਾਮ ਦੇ ਦਰਸ਼ਨ ਕਰਨ ਉਪਰੰਤ ਵਾਪਸੀ ਤੇ ਸਿੱਧ ਪੀਠ ਸ਼੍ਰੀ ਪੰਚਮੁੱਖੀ ਬਾਲਾ ਜੀ ਧਾਮ ਰਤਨਗੜ੍ਹ ਮੰਦਰ ਦਰਸ਼ਨ ਕੀਤੇ ਤੇ ਸ਼੍ਰੀ ਬਾਲਾ ਜੀ ਦੇ ਗੁਣ ਦਾ ਗਾਇਨ ਕੀਤਾ। ਇਸੇ ਹੀ ਸਥਾਨ ਤੇ ਵਿਸ਼ਰਾਮ ਕਰਨ ਤੋਂ ਬਾਅਦ ਦੀਪਾ ਰਾਧੇ ਰਾਧੇ ਤੇ ਦੀਪੂ ਸਿੰਗਲਾ ਨੇ ਸਾਰੇ ਯਾਤਰਾ ਤੇ ਆਏ ਹੋਏ ਭਗਤਾਂ ਨੂੰ ਦਹੀ ਭੱਲਿਆਂ ਦਾ ਲੰਗਰ ਵਰਤਾਇਆ ਅਤੇ ਅਗਲੀ ਯਾਤਰਾ ਲਈ ਰਵਾਨਾ ਹੋਏ।ਉਸ ਤੋਂ ਬਾਅਦ ਸਰਦਾਰ ਸ਼ਹਿਰ ਰੁਕਣਗੇ ਤੇ ਇੱਛਾਪੂਰਨ ਬਾਲਾ ਜੀ ਦੇ ਦਰਸ਼ਨ ਕਰਨ ਤੇ ਵਾਪਸ ਫਰੀਦਕੋਟ ਨੂੰ ਰਵਾਨਗੀ ਲੈਣਗੇ । ਭਗਤਾਂ ਨੇ ਸਫਰ ਦੌਰਾਨ ਖਾਟੂ ਸ਼ਾਮ ਮਹਾਰਾਜ ਦੇ ਅਤੇ ਬਾਲਾ ਜੀ ਦੇ ਭਜਨਾਂ ਦਾ ਗੁਣ ਗਾਇਨ ਕੀਤਾ ਤੇ ਖੁਸ਼ੀ ਵਿੱਚ ਝੂਮਦੇ ਹੋਏ ਨੱਚੇ ਇਹ ਬਹੁਤ ਹੀ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲਿਆ। ਭਗਤਾਂ ਨੇ ਇਸ ਧਾਰਮਿਕ ਯਾਤਰਾ ਦਾ ਬਹੁਤ ਆਨੰਦ ਮਾਣਿਆ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਦੀਪੂ ਸਿੰਗਲਾ,ਦੀਪਕ ਸ਼ਰਮਾ, ਕੇ.ਪੀ.ਸਿੰਘ ਸਰਾਂ,ਪ੍ਰਿੰਸੀਪਲ ਸੁਰੇਸ਼ ਅਰੋੜਾ,ਜੀਤ ਸਿੱਧੂ,ਰੋਹਿਤ ਕਸ਼ਯਪ,ਪਰਦੀਪ ਵਿੱਜ,ਰਾਮ ਬੈਂਬੀ,ਕਰਨ ਬੀਰ ਕਸ਼ਯਪ,ਪਵਨ ਸ਼ਰਮਾ, ਰਿੰਕੂ ਸ਼ਰਮਾ,ਅਨੀਤਾ ਅਰੋੜਾ,ਪ੍ਰਿੰਸੀਪਲ ਸੁਰਿੰਦਰ ਪਾਲ ਕੌਰ ਸਰਾਂ( ਰਿਟਾ.), ਮੰਜੂ ਕਸ਼ਯਪ,ਸ਼ਿਵਾਨੀ ਕਸ਼ਅਪ,ਕਰਨਬੀਰ,ਮੋਹਿਤ ਤਨੇਜਾ,ਬੱਬੂ ਅਗਰਵਾਲ,ਰਾਜ ਕੁਮਾਰ,ਸੁਖਦਰਸ਼ਨ ਸ਼ਰਮਾਂ ਅਤੇ ਮੁਕੇਸ਼ ਪੁਰੀ ਪ੍ਰਧਾਨ ਬਾਲ ਗੋਪਾਲ ਸੰਕੀਰਤਨ ਮੰਡਲ ਫਰੀਦਕੋਟ ਹਾਜ਼ਰ ਸਨ।

130
3394 views

Comment