logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੀ ਐੱਮ ਸ਼੍ਰੀ ਸਰਕਾਰੀ ਕੰਨਿਆ ਸਕੂਲ ਸਮਾਨਾ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

ਸੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਅਵਾਜ
ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ, ਸਮਾਣਾ ਵਿਖੇ ਅੱਜ ਭਾਰਤ ਨੂੰ ਸਮਰਪਿਤ ਸਲਾਨਾ ਇਨਾਮ ਵੰਡ ਸਮਾਰੋਹ ਨੇ ਸਭ ਨੂੰ ਮੋਹ ਲਿਆ। ਇਸ ਗੌਰਵਮਈ ਮੌਕੇ 'ਤੇ ਵਿਦਿਆਰਥੀਆਂ ਨੇ ਭੰਗੜਾ, ਗਿੱਧਾ, ਭਜਨਾਂ ਅਤੇ ਆਧੁਨਿਕ ਨਾਚਾਂ ਵਰਗੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਪੰਜਾਬੀ ਸਭਿਆਚਾਰ ਦੀ ਜੋਤ ਜਗਾਈ। ਸਮਾਗਮ ਦੀ ਸ਼ਾਨ ਵਧਾਉਣ ਲਈ ਸਮਾਣਾ ਹਲਕੇ ਦੇ ਵਿਧਾਇਕ ਸਰਦਾਰ ਚੇਤਨ ਸਿੰਘ ਜੋੜਾਮਾਜਰਾ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿਨ੍ਹਾਂ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸਰਾਹਣਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨੀ ਨੂੰ ਵਿਕਸਤ ਕਰਨ ਵਾਲੇ ਹਨ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਸ਼ੀਲ ਕੁਮਾਰ ਸ਼ਰਮਾ ਜੀ ਨੇ ਸਮੂਹ ਟੀਚਰਜ਼ ਦੀ ਅਗਵਾਈ ਅਤੇ ਬੱਚਿਆਂ ਦੇ ਸਹਿਯੋਗ ਨਾਲ ਇਸ ਸਮਾਗਮ ਵਿੱਚ ਵਿਦਿਅਕ, ਖੇਡਾਂ, ਕਲਚਰ ਅਤੇ ਸਮਾਜਿਕ ਖੇਤਰ ਵਿਚ ਉੱਚੀਆਂ ਪੁਲਾਂਘਾ ਪੁੱਟਣ ਵਾਲੇ ਵਿਦਿਆਰੀਆਂ ਨੂੰ ਸਨਮਾਨਿਤ ਕੀਤਾ । ਵਿਦਿਆਰਥੀਆਂ ਨੂੰ ਵਿਗਿਆਨ ਮੇਲੇ, ਬੋਧ ਪਰੀਖਿਆਵਾਂ, ਖੋਜ ਪ੍ਰੋਜੈਕਟਾਂ ਅਤੇ ਜ਼ਿਲ੍ਹਾ ਪੱਧਰੀ ਵਿਦਿਆਰਥੀ ਪਾਰਲੀਮੈਂਟ ਵਰਗੀਆਂ ਪ੍ਰਤੀਯੋਗਤਾਵਾਂ ਵਿਚ ਅੱਵਲ ਆਉਣ ਤੇ ਟ੍ਰੌਫੀਆਂ, ਮੈਡਲਾਂ ਅਤੇ ਡਿਗਰੀਆਂ ਨਾਲ ਸਨਮਾਨਿਤ ਕੀਤਾ ਗਿਆ। ਖੇਡਾਂ ਵਿਚ ਵੀ ਜਿਹੜੇ ਵਿਦਿਆਰਥੀਆਂ ਨੇ ਜ਼ਿਲ੍ਹਾ ਅਤੇ ਰਾਜ ਪੱਧਰੀ ਕਬੱਡੀ, ਵਾਲੀਬਾਲ ਅਤੇ ਐਥਲੈਟਿਕਸ ਮੁਕਾਬਲਿਆਂ ਵਿਚ ਸੁਨਹਿਰੀ ਪਦਕ ਜਿੱਤੇ, ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਨਾਲ ਨਾ ਸਿਰਫ਼ ਵਿਦਿਆਰਥੀਆਂ ਵਿਚ ਉਤਸ਼ਾਹ ਪੈਦਾ ਹੋਇਆ, ਸਗੋਂ ਮਾਪਿਆਂ ਅਤੇ ਅਧਿਆਪਕਾਂ ਵਿਚ ਵੀ ਗਰਵ ਦੀ ਭਾਵਨਾ ਜਾਗੀ।ਪੀ.ਐੱਮ ਸ੍ਰੀ ਸਕੀਮ ਅਧੀਨ ਇਹ ਸਕੂਲ ਪੰਜਾਬ ਦੇ ਸਰਕਾਰੀ ਸਿੱਖਿਆ ਢਾਂਚੇ ਦਾ ਇੱਕ ਚਮਕਦਾਰ ਤਾਰਾ ਬਣ ਰਿਹਾ ਹੈ, ਜਿੱਥੇ ਲੜਕੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਹੁਨਰਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ। ਵਿਧਾਇਕ ਜੋੜਾ ਮਾਜਰਾ ਨੇ ਸਕੂਲ ਨੂੰ ਖੇਡਾਂ ਅਤੇ ਡਿਜੀਟਲ ਲੈਬਾਂ ਲਈ ਵਧੇਰੇ ਫੰਡਿੰਗ ਦਾ ਭਰੋਸਾ ਦਿੱਤਾ, ਜਿਸ ਨਾਲ ਭਵਿੱਖ ਦੀ ਪੀੜ੍ਹੀ ਨੂੰ ਹੋਰ ਬਲ ਮਿਲਿਆ ਕਰੇਗਾ। ਇਹ ਸਮਾਗਮ ਨਾ ਸਿਰਫ਼ ਇੱਕ ਉਤਸਵ ਸੀ, ਸਗੋਂ ਸਿੱਖਿਆ ਦੇ ਵਿਕਾਸ ਦਾ ਇੱਕ ਮੀਲ ਪੱਥਰ ਸਾਬਤ ਹੋਇਆ । ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਸੁਸ਼ੀਲ ਕੁਮਾਰ ਸ਼ਰਮਾ, ਸਟੇਜ ਸੈਕਟਰੀ ਪਰਵੀਨ ਕੁਮਾਰੀ ਅਤੇ ਪੀ ਐੱਮ ਸ਼੍ਰੀ ਦੇ ਨੋਡਲ ਅਫ਼ਸਰ ਸ ਮਨਜਿੰਦਰ ਸਿੰਘ ਗੋਲਡੀ ਤੇ ਸਮੁੱਚਾ ਸਟਾਫ - ਲੈਕਚਰਾਰ ਸਤਨਾਮ ਸਿੰਘ, ਮਨੀਸ਼ ਕੁਮਾਰ, ਸੁਮਿਤ ਕੁਮਾਰ, ਕਮਲਦੀਪ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਮਲਕੀਤ ਸਿੰਘ, ਗੁਰਧਿਆਨ ਸਿੰਘ, ਨਿਰਮਲ ਜੀ, ਜੋਤੀ ਕਿਰਨ, ਸੀਮਾ ਗੁਪਤਾ, ਇਸ਼ੂ ਬੱਬਰ, ਮੀਨਾਕਸ਼ੀ ਗਰਗ, ਹੀਨਾ ਰਾਣੀ, ਨਿਸ਼ਾ ਰਾਣੀ, ਅਮਨਪ੍ਰੀਤ ਕੌਰ, ਅਮਨਦੀਪ ਕੌਰ, ਸ਼ਿਵਾਨੀ ਮੈਡਮ, ਕੰਨੂ ਪ੍ਰੀਆ, ਵਨੀਤਾ ਰਾਣੀ, ਰੀਚਾ ਰਾਣੀ, ਗਗਨਜੀਤ ਕੌਰ ਅਤੇ ਬਿਮਲਾ ਆਦਿ ਹਾਜ਼ਰ ਸਨ

373
10889 views

Comment