ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪਿੰਡ ਅਸਮਾਇਲਪੁਰ ਮਨਾਇਆ ਗਿਆ।
(ਪੱਤਰਕਾਰ ਕਰਨੈਲ ਸਿੰਘ ਪਿੱਪਲੀ)26/1/2026- ਸਿੱਖ ਕੌਮ ਦੇ ਸਿਰਲੱਥ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਅੱਜ ਪਿੰਡ ਅਸਮਾਇਲਪੁਰ ਤੇ ਲਾਗਲੇ ਪਿੰਡਾਂ ਦੀ ਸੰਗਤ ਦੇ ਵੱਡੇ ਸਹਿਯੋਗ ਨਾਲ ਕਰਵਾਇਆ ਗਿਆ, ਇਸ ਵਿੱਚ 32 ਆਖੰਡ ਪਾਠ ਸਾਹਿਬ ਜੀ ਦੇ ਲੜੀਆਂ ਦੇ ਭੋਗ 24ਜਨਵਰੀ 2026ਨੂੰ ਪਾਉਣ ਤੋਂ ਬਾਅਦ ਅੱਜ 26ਜਨਵਰੀ ਨੂੰ ਰਹਿੰਦੇ ਪਾਠਾਂ ਦੇ ਭੋਗ ਉਪਰੰਤ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ ਗਿਆ।
ਇਸ ਵਿੱਚ ਕਈ ਨਾਮਵਾਰ ਢਾਡੀ ਜਥੇ ਹਾਜ਼ਰ ਹੋਏ, ਅਤੇ ਬਾਅਦ ਵਿੱਚ ਨਵਪ੍ਰੀਤ ਕੌਰ ਅਤੇ ਹੋਰ ਛੋਟੇ ਬੱਚਿਆਂ ਨੇ ਸਬਦ ਅਤੇ ਕਵਿਤਾਵਾਂ ਸੰਗਤਾਂ ਨੂੰ ਸੁਣਾਈਆਂ। ,,,, ਇਸ ਸਮਾਗਮ ਵਿੱਚ ਨੌਜਵਾਨਾਂ ਵੱਲੋਂ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਨੌਜਵਾਨਾਂ ਨੇ ਖ਼ੂਨਦਾਨ ਕੀਤਾ।
🛑 ਇਸ ਮੌਕੇ ਗੁਰੂ ਘਰ ਦੀ ਕਮੇਟੀ ਮੈਂਬਰ: ਸੁਖਚੈਨ ਸਿੰਘ ਪ੍ਰਧਾਨ
ਸੈਕਟਰੀ ਬਲਜੀਤ ਸਿੰਘ, ਕਰਨੈਲ ਸਿੰਘ ਖਜਾਨਚੀ, ਮਨਜੀਤ ਸਿੰਘ ਉੱਪਪ੍ਰਧਾਨ, ਦਵਿੰਦਰ ਸਿੰਘ (ਸ਼ੇਰਾਂ) ਮੌਜੂਦਾ ਸਰਪੰਚ ਅਤੇ ਹੋਰ ਪ੍ਰਮੁੱਖ ਸੱਜਣਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ,,,,,,,,,,,,
ਇਸ ਮੌਕੇ #Vichar1Tv ਦੀ ਟੀਮ ਵੱਲੋਂ ਪਹੁੰਚੇ ਪੱਤਰਕਾਰ ਕਰਨੈਲ ਸਿੰਘ ਪਿੱਪਲੀ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।