logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਉਚੇਰੀ ਸਿੱਖਿਆ ਕਾਲਜਾ ਦਰਜਾ ਤਿੰਨ ਤੇ ਦਰਜਾਚਾਰ ਕੱਚੇ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ 08 ਫਰਵਰੀ ਨੂੰ ਲੁਧਿਆਣਾ ਦੇ ਈਸੜੂ ਭਵਨ ਵਿੱਚ ਹਾਡਾ

ਉਚੇਰੀ ਸਿੱਖਿਆ ਕਾਲਜਾਂ ਦਰਜਾ 3 ਅਤੇ 4 ਕੱਚੇ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਪਰਮਜੀਤ ਸਿੰਘ ਹਾਂਡਾ ਸੁਨਾਮ ਨੇ ਕਿਹਾ ਕਿ ਜਥੇਬੰਦੀ ਵਲੋਂ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਕੰਮ ਕਰਦੇ ਡੀ ਸੀ ਰੇਟ ਦਰਜਾ 3 ਅਤੇ ਦਰਜਾਚਾਰ ਕਰਮਚਾਰੀ ਜੋ ਕਿ ਪੀ.ਟੀ.ਏ.,ਏ.ਐਫ. ਸੈੱਲਫ ਫਾਇਨਾਂਸ ਅਤੇ ਕਾਲਜਾਦੇ ਹੋਰ ਫੰਡਾ ਵਿਚ ਕੰਮ ਕਰਦੇ ਹਨ ਦੀ ਇਕ ਅਹਿਮ ਜਰੂਰੀ ਮੀਟਿੰਗ 8ਫਰਵਰੀ ਨੂੰ ਈਸੜੂ ਭਵਨ ਨੇੜੇ ਬੱਸ ਸਟੈਂਡ ਲੁਧਿਆਣਾ ਵਿਖੇ ਸਵੇਰੇ 11 ਵਜੇ ਬੁਲਾਈ ਗਈ ਹੈ। ਜਿਸ ਵਿੱਚ ਡਾਇਰੈਕਟਰ ਉਚੇਰੀ ਸਿੱਖਿਆ ਕਾਲਜਾਂ ਪੰਜਾਬ ਵਲੋਂ ਸਰਕਾਰੀ ਕਾਲਜਾਂ 'ਵਿਚ ਡੀ. ਸੀ. ਰੇਟ 'ਤੇ ਕੰਮ ਕਰ ਰਹੇ ਦਰਜਾ ਚਾਰ ਕਰਮਚਾਰੀਆਂ ਦੇ ਸੇਵਾ ਮਾਮਲਿਆਂ ਸਬੰਧੀ ਜਾਰੀ ਕੀਤੇ ਗਏ ਪੱਤਰ ਅਤੇ ਕਾਲਜਾਂ ਵਿਚ ਕੱਚੇ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ । 16ਜਨਵਰੀ ਨੂੰ ਸਰਕਾਰੀ ਕਾਲਜ ਸਨਾਮ ਦੇ ਮੇਨ ਗੇਟ ਅੱਗੇ ਪੰਜਾਬ ਸਰਕਾਰ ਦੇ ਖਿਲਾਫ ਲਾਏ ਧਰਨੇ ਵਿੱਚ ਫੈਸਲਾ ਕੀਤਾ ਗਿਆ ਸੀ ਕੀ ਆਉਣ ਵਾਲੇ ਸਮੇਂ ਵਿੱਚ ਡੀ ਪੀ ਆਈ ਕਾਲਜਾ ਮੁੱਖ ਦਫਤਰ ਮੋਹਾਲੀ ਤੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਿਹਾਇਸ਼ ਤੇ ਧਰਨਾ ਦਿੱਤਾ ਜਾਵੇ ਉਨ੍ਹਾਂ ਮੀਟਿੰਗ ਕਾਲਜਾਂ 'ਚ ਕੰਮ ਕਰਦੇ ਦਰਜਾ 3 ਕੱਚੇ ਕਰਮਚਾਰੀਆਂ ਜਿਵੇਂ ਕਿ ਡਾਟਾ ਐਂਟਰੀ ਉਪਰੋਟਰ, ਲਾਇਬ੍ਰੇਰੀ ਰਿਸਟੋਰਟਰ, ਤਬਲਾ ਵਾਦਿਕ ਜਾਂ ਹੋਰ ਅਸਾਮੀਆਂ ਤੇ ਕੰਮ ਕਰ ਰਹੇ ਦਰਜਾ 3 ਦੇ ਕਰਮਚਾਰੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਗਈ ਹੈ

ਨਿਊਜ਼: ਅਵਤਾਰ ਸਿੰਘ ਰਮਨ

28
1513 views

Comment