logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਗਾਇਕ ਪਰਮ ਚੀਮਾ ਦਾ ਗਾਣਾ ਜੋੜੀ ਦੀ ਸ਼ੂਟਿੰਗ ਮੁਕੰਮਲ


ਜੋਧਾਂ( ਜਸਪ੍ਰੀਤ ਮਾਨ )ਪੰਜਾਬੀ ਫ਼ਿਲਮਾਂ ਦੇ ਫਿਲਮਾਂ ਦੇ ਦਮਦਾਰ ਅਦਾਕਾਰ ਪਰਮਿੰਦਰ ਗਿੱਲ, ਨੀਟੂ ਪੰਧੇਰ ਤੇ ਅਰਸ਼ ਗਿੱਲ ਵੀ ਵੀਡੀਓ ਵਿੱਚ ਆਉਣਗੇ ਨਜ਼ਰ, ਫਿਲਮ ਡਾਇਰੈਕਟਰ ਜਸਪ੍ਰੀਤ ਮਾਨ

'ਅੱਖੀਆਂ' ਗੀਤ ਰਾਹੀਂ ਚਰਚਾ ਵਿੱਚ ਆਏ ਗਾਇਕ 'ਪਰਮ ਚੀਮਾਂ' ਦੇ ਨਵੇਂ ਆ ਰਹੇ ਪਰਿਵਾਰਕ ਗੀਤ 'ਜੋੜੀ' ਨੂੰ ਉਘੇ ਫਿਲਮ ਡਾਇਰੈਕਟਰ ਜਸਪ੍ਰੀਤ ਮਾਨ ਦੀ ਨਿਰਦੇਸ਼ਨਾਂ ਹੇਠ ਇਲਾਕੇ ਤੋਂ ਇਲਾਵਾ ਦੀਆਂ ਵੱਖ-ਵੱਖ ਲੁਕੇਸ਼ਨਾਂ ਉਪਰ ਫਿਲਮਾਇਆ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਗਾਇਕ ਪਰਮ ਚੀਮਾਂ ਦੇ ਪ੍ਰੋਜੈਕਟ ਮੈਨੇਜਰ ਲੱਕੀ ਖਾਨ ਨੇ ਦੱਸਿਆ ਕਿ ਉਘੇ ਗੀਤਕਾਰ 'ਗੁਰਤੇਜ ਉਗੋਕੇ' ਦੇ ਲਿਖੇ ਗੀਤ 'ਜੋੜੀ' ਨੂੰ ਗਾਇਕ ਪਰਮ ਚੀਮਾਂ ਨੇ ਮਨਮੋਹਿਕ ਅਵਾਜ਼ ਦਿੱਤੀ ਹੈ ਅਤੇ ਸੰਗੀਤਕ ਖੇਤਰ ਵਿੱਚ ਪੀ.ਐਚ.ਡੀ.ਡਿਗਰੀ ਪ੍ਰਾਪਤ ਨਾਮਵਰ ਮਿਊਜ਼ਿਕ ਡਾਇਰੈਕਟਰ ਆਰ.ਗੁਰੂ ਵੱਲੋਂ ਬਹੁਤ ਹੀ ਦਿਲ ਟੁੰਬਮੀਂਆਂ ਸੰਗੀਤਕ ਧੁੰਨਾਂ ਵਿੱਚ ਪਰੋਇਆ ਗਿਆ ਹੈ, ਜੋ ਸਰੋਤਿਆਂ ਨੂੰ ਬਹੁਤ ਪਸੰਦ ਆਵੇਗਾ। ਲੱਕੀ ਖਾਨ ਨੇ ਹੋਰ ਦੱਸਿਆ ਕਿ ਪ੍ਰੋਡਿਊਸਰ ਅਨਮੋਲ ਚੀਮਾਂ (ਕੈਨੇਡਾ) ਦੇ ਯਤਨਾਂ ਸਦਕਾ ਨੇਪਰੇ ਚੜ੍ਹੇ ਇਸ ਗੀਤ ਦੇ ਵੀਡੀਓ ਵਿੱਚ ਪੰਜਾਬ ਫਿਲਮਾਂ ਦੇ ਦਮਦਾਰ ਅਦਾਕਾਰ 'ਪਰਮਿੰਦਰ ਕੌਰ ਗਿੱਲ' (ਨਿੱਕਾ ਜ਼ੈਲਦਾਰ 1,2,3,4 ਫੇਮ) ਵਿੱਚ ਮਾਂ ਦਾ ਰੋਲ ਨਿਭਾਇਆ ਹੈ ਅਤੇ ਮਸ਼ਹੂਰ ਅਦਾਕਾਰ 'ਨੀਟੂ ਪੰਧੇਰ' ਵੱਲੋਂ ਪਿਤਾ ਦਾ ਕਿਰਦਾਰ ਨਿਭਾਇਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਤੋਂ ਐਮ.ਏ.ਥੀਏਟਰ ਫਿਲਮ ਅਦਾਕਾਰਾ 'ਅਰਸ਼ ਗਿੱਲ' ਵੱਲੋਂ ਬਹੁਤ ਹੀ ਖੂਬਸੂਰਤ ਅਦਾਵਾਂ ਵਿੱਚ ਅਦਾਕਾਰੀ ਕੀਤੀ ਗਈ ਹੈ। ਗੀਤ ਦੀ ਵੀਡੀਓ ਸ਼ੂਟਿੰਗ ਮੌਕੇ ਡੀ.ਓ.ਪੀ.ਸੰਦੀਪ ਵਰਮਾਂ, ਸਹਾਇਕ ਡਾਇਰੈਕਟਰ ਰਾਜਦੀਪ ਮੁਹਾਲੀ, ਅਡੀਟਰ ਅਹਾਨ ਮਹਿਤਾ ਚੰਡੀਗੜ, ਕੈਮਰਾ ਐਲ.ਜੀ.ਡਾਇਮੰਡ, ਕਮਲ ਵੱਲੋਂ ਮੇਕਅੱਪ, ਇੰਦਰ ਵੱਲੋਂ ਲਾਈਟ ਆਦਿ ਪੂਰੀ ਟੀਮ ਵੱਲੋਂ ਕੰਮ ਬਾਖੂਬੀ ਨਿਭਾਇਆ ਗਿਆ ਹੈ। ਮੈਨੇਜਰ ਲੱਕੀ ਖਾਨ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਤੇ ਮੁਕਾਬਲਿਆਂ ਵਿੱਚ ਮਾਣ-ਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਜਗਰਾਉਂ ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਪਾਵਰਕਾਮ ਦੀਆਂ ਸਟੇਜ਼ਾਂ ਰਾਹੀਂ ਪ੍ਰਵਾਨ ਚੜ੍ਹੇ ਪੰਜਾਬੀ ਲੋਕ ਗਾਇਕ ਪਰਮ ਚੀਮਾਂ ਦਾ ਇਹ ਗੀਤ 'ਜੋੜੀ' ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਂਦੀ ਇੱਕ ਸਾਫ਼-ਸੁਥਰੀ ਸੱਭਿਆਚਾਰਕ ਤੇ ਸਕਾਰਾਤਮਕ ਪੇਸ਼ਕਾਰੀ ਹੈ, ਜਿਸ ਨੂੰ ਸੁਣਕੇ ਤੇ ਵੇਖਕੇ ਹਰ ਇੱਕ 'ਜੋੜੀ' ਨੂੰ ਸੁਖਦ ਸਕੂਨ ਮਿਲੇਗਾ। ਇਸ ਮੌਕੇ ਪੰਜਾਬੀ ਲੋਕ ਗਾਇਕ ਬਲਵੀਰ ਬੋਪਾਰਾਏ ਵੀ ਵਿਸ਼ੇਸ਼ ਤੌਰਤੇ ਹਾਜ਼ਰ ਸਨ।

15
9157 views

Comment