logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

-ਸਾਹਿਬਜ਼ਾਦਾ ਅਜੀਤ ਸਿੰਘ ਨਗਰ-ਮੋਹਾਲੀ ਵਿਖੇ ਬੰਬੂਕਾਟ-2 ਦਾ ਹੋਇਆ ਸਟਾਰ ਕਾਸਟ ਸ਼ੋਅ -ਰੌਬੀ ਬਬਰਾ ਨੇ ਫਰੀਦਕੋਟ ਤੋ ਵਿਸ਼ੇਸ਼ ਸੱਦੇ ਤੇ ਪ੍ਰੀਵਾਰ ਸਮੇਤ ਸ਼ਿਰਕਤ ਕੀਤੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ-ਮੋਹਾਲੀ ਵਿਖੇ ਬੰਬੂਕਾਟ-2 ਦਾ ਹੋਇਆ ਸਟਾਰ ਕਾਸਟ ਸ਼ੋਅ
-ਰੌਬੀ ਬਬਰਾ ਨੇ ਫਰੀਦਕੋਟ ਤੋ ਵਿਸ਼ੇਸ਼ ਸੱਦੇ ਤੇ ਪ੍ਰੀਵਾਰ ਸਮੇਤ ਸ਼ਿਰਕਤ ਕੀਤੀ -20 ਫਰਵਰੀ ਨੂੰ ਹੋਣ ਜਾ ਰਹੀ ਹੈ ਸਿਨੇਮਾ ਘਰਾਂ ਵਿੱਚ ਰਲੀਜ਼ - ਕਰਮਜੀਤ ਅਨਮੋਲ
ਫਰੀਦਕੋਟ:14,ਫਰਵਰੀ ( ਕੰਵਲ ਸਰਾਂ) ਅੱਜ ਵੈਲੇਨਟਾਈਨ ਡੇ ਮੌਕੇ ਪੰਜਾਬੀ ਫਿਲਮ ਬੰਬੂਕਾਟ-2 ਦਾ ਸੀ ਪੀ 67 ਮਾਲ ਸੈਕਟਰ 67 ਮੋਹਾਲੀ ਵਿਖੇ ਹੋਇਆ ਸਟਾਰ ਕਾਸਟ ਸ਼ੋਅ । ਇਸ ਸਟਾਰ ਕਾਸਟ ਮੌਕੇ ਤੇ ਪੰਜਾਬੀ ਅਦਾਕਾਰ ਐਮੀ ਵਿਰਕ, ਬੀਨੂੰ ਢਿੱਲੋਂ ਅਤੇ ਕਰਮਜੀਤ ਅਨਮੋਲ ਪਹੁੰਚੇ ਹੋਏ ਸਨ। ਇਸ ਫਿਲਮ ਦੇ ਹੀਰੋ ਐਮੀ ਵਿਰਕ ਤੇ ਹੀਰੋਇਨ ਸਿੰਮੀ ਚਹਿਲ ਹਨ ਇਸ ਤੋ ਇਲਾਵਾ ਗੁਰਪ੍ਰੀਤ ਘੁੱਗੀ ਦਾ ਵੀ ਇਸ ਫਿਲਮ ਵਿੱਚ ਵਿਸ਼ੇਸ਼ ਰੋਲ ਹੈ। ਇਹ ਫਿਲਮ ਪ੍ਰੀਵਾਰਕ ਫਿਲਮ ਹੈ। ਇਸ ਫਿਲਮ ਦੇ ਸਟਾਰ ਕਾਸਟ ਮੌਕੇ ਫਰੀਦਕੋਟ ਤੋਂ ਵਿਸ਼ੇਸ਼ ਸੱਦੇ ਤੇ ਰੌਬੀ ਬਬਰਾ ਨੇ ਪ੍ਰੀਵਾਰ ਸਮੇਤ ਸ਼ਿਰਕਤ ਕੀਤੀ। ਰੌਬੀ ਬਬਰਾ ਜੋ ਕਿ ਇੱਕ ਬਿਜ਼ਨਸਮੈਨ ਦੇ ਨਾਲ ਨਾਲ ਪੰਜਾਬ ਦੀ ਸਿਆਸਤ ਵਿੱਚ ਵੀ ਸਰਗਰਮ ਹਨ। ਰੌਬੀ ਬਬਰਾ ਦੇ ਸਪੁੱਤਰ ਸ਼ਿਵਅੰਸ਼ ਨੇ ਸਟਾਰ ਕਾਸਟ ਸ਼ੋਅ ਤੇ ਜਾ ਕੇ ਖੂਬ ਆਨੰਦ ਮਾਣਿਆ। ਇਸ ਬੰਬੂਕਾਟ-2 ਦੇ ਸਟਾਰ ਕਾਸਟ ਮੌਕੇ ਪਹੁੰਚੇ ਕਰਮਜੀਤ ਅਨਮੋਲ ਜੋ ਸਫਲ ਅਦਾਕਾਰ ਦੇ ਨਾਲ ਇੱਕ ਸਿਆਸਤਦਾਨ ਵੀ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਬਹੁਤ ਹੀ ਨਜ਼ਦੀਕੀਆਂ ਵਿੱਚੋਂ ਨਿੱਘੇ ਸੁਭਾਅ ਦੇ ਮਾਲਕ ਹਨ। ਐਮੀ ਵਿਰਕ ਦੀਆਂ ਪੰਜਾਬੀ ਫਿਲਮ ਹਮੇਸ਼ਾ ਪਰਿਵਾਰਕ ਹੁੰਦੀਆ ਹਨ। ਬੰਬੂਕਾਟ-2 ਇੱਕ ਪੰਜਾਬੀ ਦੀ ਫ਼ਿਲਮ ਹੈ ਜੋ ਪੰਕਜ ਬੱਤਰਾ ਨੇ ਨਿਰਦੇਸ਼ਤ ਕੀਤਾ। ਇਸ ਫ਼ਿਲਮ ਨੂੰ ਜੱਸ ਗਰੇਵਾਲ ਨੇ ਲਿੱਖਿਆ ਅਤੇ ਐਮੀ ਵਿਰਕ, ਬੀਨੂੰ ਢਿੱਲੋਂ, ਸਿਮੀ ਚਹਿਲ,ਕਰਮਜੀਤ ਅਨਮੋਲ ਅਤੇ ਗੁਰਪ੍ਰੀਤ ਗੁੱਘੀ ਦੀ ਵਿਸ਼ੇਸ਼ ਭੂਮਿਕਾ ਹੈ।

3
487 views

Comment