logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੰਜਾਬ ਚ' 16,17 ਅਤੇ 18 ਤਰੀਕ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ।

ਚੰਡੀਗੜ੍ਹ (ਵੈੱਬ ਡੈਸਕ) ਸੰਗਰੂਰ ਬਲਵਿੰਦਰ ਸਿੰਘ: ਪੰਜਾਬ 'ਚ ਫਰਵਰੀ ਮਹੀਨੇ ਤੋਂ ਮੌਸਮ 'ਚ ਕਾਫ਼ੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਸਿਰਫ ਸਵੇਰੇ ਅਤੇ ਸ਼ਾਮ ਵੇਲੇ ਹੀ ਹਲਕੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਦਿਨ ਵੇਲੇ ਧੁੱਪ ਚੜ੍ਹਨ ਕਾਰਨ ਤਾਪਮਾਨ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪੂਰੇ ਸੂਬੇ 'ਚ ਅੱਜ ਰਾਤ ਤੋਂ ਮੌਸਮ ਬਦਲਣ ਵਾਲਾ ਹੈ। ਮੌਸਮ ਵਿਭਾਗ ਵਲੋਂ ਸੂਬੇ 'ਚ 16, 17 ਅਤੇ 18 ਤਾਰੀਖ਼ ਨੂੰ ਮੀਂਹ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਪੱਛਮੀ ਗੜਬੜੀ ਦੇ ਕਾਰਨ ਕਈ ਇਲਾਕਿਆਂ 'ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਵਿਭਾਗ ਵਲੋਂ 17 ਅਤੇ 18 ਤਾਰੀਖ਼ ਨੂੰ ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਮੁਕਤਸਰ ਅਤੇ ਬਠਿੰਡਾ 'ਚ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਘੱਟੋ-ਘੱਟ ਤਾਪਮਾਨ ਵੀ 8 ਤੋਂ 12 ਡਿਗਰੀ ਤੱਕ ਰਹੇਗਾ
ਮੌਸਮ ਵਿਭਾਗ ਦੇ ਅਨੁਸਾਰ ਪਿਛਲੇ 24 ਘੰਟਿਆਂ 'ਚ ਵੱਧ ਤੋਂ ਵੱਧ ਤਾਪਮਾਨ 24 ਤੋਂ 29 ਡਿਗਰੀ ਤੱਕ ਰਿਹਾ ਹੈ। ਚੰਡੀਗੜ੍ਹ ਅਤੇ ਮੋਹਾਲੀ ਦੋਹਾਂ 'ਚ ਵੱਧ ਤੋਂ ਵੱਧ ਤਾਪਮਾਨ 26.4 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ 'ਚ 24.6 ਡਿਗਰੀ, ਲੁਧਿਆਣਾ 'ਚ 27.0 ਡਿਗਰੀ, ਪਟਿਆਲਾ 'ਚ 27.3 ਡਿਗਰੀ, ਬਠਿੰਡਾ 'ਚ 26.0 ਡਿਗਰੀ ਅਤੇ ਰੂਪਨਗਰ 'ਚ 26.8 ਡਿਗਰੀ ਦਰਜ ਕੀਤਾ ਗਿਆ। ਘੱਟੋ-ਘੱਟ ਤਾਪਮਾਨ 8 ਤੋਂ 12 ਡਿਗਰੀ ਤੱਕ ਰਿਹਾ।

7
503 views

Comment