logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਵੱਲੋਂ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਸੈਨਿਕ ਅਕੈਡਮੀ ਫਰੀਦਕੋਟ ਵਿਖੇ ਸੈਮੀਨਾਰ ਦਾ ਆਯੋਜਨ

ਫਰੀਦਕੋਟ:18,ਫਰਵਰੀ ( ਕੰਵਲ ਸਰਾਂ) ਰੋਟਰੀ ਕਲੱਬ ਅੰਤਰ ਰਾਸ਼ਟਰੀ ਪੱਧਰ ਤੇ ਲੋਕ ਭਲਾਈ ਦੇ ਕੰਮਾਂ ਲਈ ਜਾਣੀ ਜਾਂਦੀ ਸੰਸਥਾਂ ਹੈ। ਅੱਜ ਸਥਾਨਕ ਸੈਨਿਕ ਅਕੈਡਮੀ ਫਿਰੋਜ਼ਪੁਰ ਰੋਡ ਫਰੀਦਕੋਟ ਵਿਖੇ ਰੋਟਰੀ ਕਲੱਬ ਫ਼ਰੀਦਕੋਟ ਚੈਂਪੀਅਨ ਮੰਜੂ ਸੁਖੀਜਾ ਦੀ ਯੋਗ ਅਗਵਾਈ ਵਿੱਚ ਕੈਂਸਰ ਵਿਸ਼ੇ ਤੇ ਸੈਮੀਨਾਰ "ਕੈਂਸਰ ਅਵੇਅਰਨੈੱਸ ਟਾਕ" ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੇ ਪ੍ਰੋਜੈਕਟ ਚੇਅਰਮੈਨ ਬਲਜੀਤ ਸ਼ਰਮਾ ਤੇ ਚਿਤਰਾ ਸ਼ਰਮਾ ਕੋ- ਪ੍ਰੋਜੈਕਟ ਚੇਅਰਮੈਨ ਸਨ। ਇਹ ਸਮਾਰੋਹ ਵਿੱਚ ਰੋਟੇਰੀਅਨ ਸੁਰਿੰਦਰਪਾਲ ਕੌਰ ਸਰਾਂ ਤੇ ਰੋਟੇਰੀਅਨ ਤੇਜਿੰਦਰਪਾਲ ਕੌਰ ਮਾਨ ਨੇ ਇਸ ਸੈਮੀਨਾਰ ਨੂੰ ਕਾਮਯਾਬ ਕਰਨ ਵਿੱਚ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਸਮਾਰੋਹ ਦੇ ਸ਼ੁਰੂਆਤ ਵਿੱਚ ਰੋਟੇਰੀਅਨ ਸੁਰਿੰਦਰਪਾਲ ਕੌਰ ਸਰਾਂ ਨੇ ਸਾਰੇ ਆਏ ਹੋਏ ਮੈਂਬਰਾਂ ਤੇ ਸੈਨਿਕ ਅਕੈਡਮੀ ਦੇ ਸਟਾਫ ਤੇ ਸਿੱਖਿਆ/ ਸੈਨਿਕ ਟ੍ਰੇਨਿੰਗ ਕਰ ਰਹੇ ਨੂੰ ਜੀ ਆਇਆ ਆਖਿਆ ਤੇ ਕਿਹਾ ਅੱਜ ਦਾ ਵਿਸ਼ੇ ਜੋ ਚੁਣਿਆ ਗਿਆ ਹੈ ਅੱਜ ਦੇ ਸਮੇਂ ਵਿੱਚ ਕੈਂਸਰ ਪ੍ਰਤੀ ਅਵੇਅਰਨੈੱਸ ਦੀ ਬਹੁਤ ਲੋੜ ਹੈ।ਇਸ ਸਬੰਧ ਵਿੱਚ ਕੈਂਸਰ ਵਿਭਾਗ ਤੋਂ ਡਾ.ਪ੍ਰਦੀਪ ਗਰਗ ਆਏ ਹਨ ਮੈ ਸਾਰਿਆ ਨੂੰ ਬੇਨਤੀ ਕਰਦੀ ਹਾਂ ਇਹਨਾਂ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣਿਆ ਜਾਵੇ ਤਾਂ ਜੋ ਇਸ ਸਮੇਂ ਵਿੱਚ ਜੋ ਇਹ ਕੈਂਸਰ ਭਿਆਨਕ ਬਿਮਾਰੀ ਦਾ ਰੂਪ ਧਾਰਨ ਕਰ ਰਿਹਾ ਹੈ ਇਸ ਤੋਂ ਬਚਿਆ ਜਾ ਸਕੇ । ਇਸ ਉਪਰੰਤ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਕੈਂਸਰ ਵਿਭਾਗ ਦੇ ਮੁਖੀ ਡਾ.ਪ੍ਰਦੀਪ ਗਰਗ ਨੇ ਕੈਂਸਰ ਅਵੇਅਰਨੈੱਸ ਤੇ ਆਪਣਾ ਲੈਕਚਰ ਦਿੱਤਾ ਉਹਨਾਂ ਨੇ ਕਿਹਾ ਕੈਂਸਰ ਲਾਇਲਾਜ ਬਿਮਾਰੀ ਨਹੀ ਰਹੀ ਇਸ ਦਾ ਇਲਾਜ ਹੈ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਸਾਨੂੰ ਕੈਂਸਰ ਦੀ ਪਹਿਲੀ ਸਟੇਜ ਤੇ ਪਤਾ ਲੱਗ ਜਾਵੇ ਤਾਂ ਹੀ ਇਸ ਬਿਮਾਰੀ ਦਾ ਇਲਾਜ ਹੋ ਸਕਦਾ ਹੈ। ਇਸ ਦੌਰਾਨ ਸੈਨਿਕ ਅਕੈਡਮੀ ਫਰੀਦਕੋਟ ਦੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਇਸ ਤੋਂ ਇਲਾਵਾ ਰੋਟੇਰੀਅਨ ਬਲਜੀਤ ਸ਼ਰਮਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸੈਮੀਨਾਰ ਦੇ ਅੰਤ ਵਿਚ ਰੋਟੇਰੀਅਨ ਤੇਜਿੰਦਰਪਾਲ ਕੌਰ ਮਾਨ ਸਾਰਿਆ ਦਾ ਧੰਨਵਾਦ ਕੀਤਾ ਅਤੇ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਵੱਲੋ ਡਾ.ਪ੍ਰਦੀਪ ਗਰਗ ਅਤੇ ਸੈਨਿਕ ਅਕੈਡਮੀ ਫਰੀਦਕੋਟ ਦੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਜਿੰਨਾਂ ਮੈਬਰਾਂ ਨੇ ਸ਼ਿਰਕਤ ਕੀਤੀ ਉਹਨਾਂ ਵਿੱਚ ਬਲਜੀਤ ਸ਼ਰਮਾ,ਸੋਭਾ ਅਗਰਵਾਲ,ਕੇ.ਪੀ.ਸਿੰਘ ਸਰਾਂ( ਵਿਸ਼ੇਸ਼ ਮਹਿਮਾਨ) ਤੇ ਸੁਖਵੰਤ ਸਿੰਘ (ਵਿਸ਼ੇਸ਼ ਮਹਿਮਾਨ), ਰੋਟੇਰੀਅਨ ਅਰਵਿੰਦ ਛਾਬੜਾ, ਕਵਿਤਾ ਸ਼ਰਮਾਂ, ਰੇਨੂੰ ਗਰਗ, ਸ਼ਸ਼ੀ ਮੰਗੇਵਾਲੀਆ, ਰੇਖਾ ਜਿੰਦਲ ਅਤੇ ਸੈਨਿਕ ਅਕੈਡਮੀ ਵੱਲੋਂ ਪਰਮਜੀਤ ਸਿੰਘ ਧਾਲੀਵਾਲ ਅਤੇ ਅਕੈਡਮੀ ਦਾ ਸਟਾਫ ਮੌਜੂਦ ਸੀ।

162
3245 views

Comment