logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੱਡੀ ਅਨਗਹਿਲੀ, ਅੱਠਵੀਂ ਦੇ ਵਿਗਿਆਨ ਦੇ ਪ੍ਰਸ਼ਨ ਪੱਤਰ 'ਚੋਂ ਤਿੰਨ ਪ੍ਰਸ਼ਨ ਗਾਇਬ।

ਸੰਗਰੂਰ (ਬਲਵਿੰਦਰ ਸਿੰਘ) - ਪੰਜਾਬ ਸਕੂਲ ਸਿੱਖਿਆ ਬੋਰਡ ਕਥਿਤ ਤੌਰ ਤੇ ਆਪਣੀਆਂ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਗਲਤੀਆਂ ਕਾਰਨ ਚਰਚਾ ਵਿੱਚ ਰਹਿੰਦਾ ਹੈ ਅਤੇ ਹੁਣ ਫਿਰ ਅੱਠਵੀਂ ਕਲਾਸ ਦੇ ਵਿਗਿਆਨ ਪੇਪਰ ਦੇ ਪ੍ਰਸ਼ਨ ਪੱਤਰ ਵਿੱਚ ਕੀਤੀਆਂ ਗਲਤੀਆਂ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਅੱਠਵੀਂ ਦੀ ਵਿਗਿਆਨ ਵਿਸ਼ੇ ਦੀ ਸਲਾਨਾ ਪ੍ਰੀਖਿਆ ਦੇ ਰਹੇ ਵਿਦਿਆਰਥੀ ਅਤੇ ਪ੍ਰੀਖਿਆ ਲੈ ਰਹੇ ਨਿਗਰਾਨ ਤੇ ਸੁਪਰਡੈਂਟ ਅੱਜ ਉਸ ਸਮੇਂ ਹੈਰਾਨ-ਪ੍ਰੇਸ਼ਾਨ ਹੋ ਗਏ ਜਦੋਂ ਉਹਨਾਂ ਨੇ ਪ੍ਰਸ਼ਨ ਪੱਤਰ ਦੇ ਪੇਜ ਨੰਬਰ ਚਾਰ ਤੇ ਪੰਜਾਬੀ ਭਾਸ਼ਾ ਵਿੱਚ ਲੜੀ ਨੰਬਰ 28,29 ਅਤੇ 30 ਨੰਬਰ ਪ੍ਰਸ਼ਨ ਗਾਇਬ ਦੇਖੇ। ਇਸ ਤਰ੍ਹਾਂ ਪੰਜਾਬੀ ਵਿੱਚ 80 ਨੰਬਰਾਂ ਦੀ ਬਜਾਏ 65 ਨੰਬਰਾਂ ਦਾ ਪ੍ਰਸ਼ਨ ਪੱਤਰ ਹੀ ਛਾਪਿਆ ਗਿਆ। ਜ਼ਿਕਰਯੋਗ ਹੈ ਕਿ ਇਹ ਪ੍ਰਸ਼ਨ ਪੱਤਰ ਤਿੰਨ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਮਾਧਿਅਮ ਵਿੱਚ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਤਿੰਨੇ ਭਾਸ਼ਾਵਾਂ ਵਿੱਚ ਆਉਂਦਾ ਹੈ। ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਸਹੀ ਸੀ ਜਦਕਿ ਪੰਜਾਬੀ ਵਿੱਚ ਉਕਤ ਅਨੁਸਾਰ ਗੜਬੜ ਸੀ ਜੋ ਕਿ ਵਿਦਿਆਰਥੀਆਂ ਅਤੇ ਪੇਪਰ ਲੈਣ ਵਾਲੇ ਅਧਿਆਪਕਾਂ ਲਈ ਬੈਚੇਨੀ,ਉਲਝਣਤਾਣੀ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਬੱਬ ਬਣਿਆ। ਇਸ ਤੋਂ ਇਲਾਵਾ ਅੰਗਰੇਜ਼ੀ ਭਾਸ਼ਾ ਦੇ ਪ੍ਰਸ਼ਾਨ 'ਚ ਵੀ ਕਾਫੀ ਜਿਆਦੇ ਗਲਤੀਆਂ ਹੋਣ ਕਾਰਨ ਅਧਿਆਪਕਾਂ ਤੇ ਬੱਚਿਆਂ ਨੂੰ ਖੱਜਲ ਖੁਆਰੀ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਗਲਤੀ ਲਈ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ
ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੰਗਰੂਰ ਇਕਾਈ ਦੇ ਆਗੂਆਂ ਦਾਤਾ ਸਿੰਘ ਨਮੋਲ,ਹਰਭਗਵਾਨ ਗੁਰਨੇ,ਜਸਬੀਰ ਨਮੋਲ,ਸੁਖਜਿੰਦਰ ਸੰਗਰੂਰ ਅਤੇ ਯਾਦਵਿੰਦਰ ਪਾਲ ਨੇ ਇਸ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬੋਰਡ ਦੀ ਗੰਭੀਰ ਗਲਤੀ ਹੈ ਅਤੇ ਇਹ ਦਰਸਾਉਂਦਾ ਹੈ ਕਿ ਬੋਰਡ ਪ੍ਰੀਖਿਆਵਾਂ ਪ੍ਰਤੀ ਕਿੰਨਾ ਕੁ ਸੁਹਿਰਦ ਹੈ। ਆਗੂਆਂ ਨੇ ਕਿਹਾ ਕਿ ਪ੍ਰਸ਼ਨ ਪੱਤਰਾਂ ਵਿੱਚ ਇੰਨੀ ਵੱਡੀ ਅਣਗਹਿਲੀ ਬਰਦਾਸ਼ਤ ਯੋਗ ਨਹੀਂ ਹੈ ਅਤੇ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰੇ ਤਾਂ ਕਿ ਬੋਰਡ ਦੀਆਂ ਪ੍ਰੀਖਿਆਵਾਂ ਦਾ ਮਿਆਰ ਕਾਇਮ ਰਹਿ ਸਕੇ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿੱਚ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਮੰਗ ਕੀਤੀ ਕਿ ਪੰਜਾਬੀ ਮੀਡੀਅਮ ਵਾਲੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਵਿੱਚ 15 ਨੰਬਰਾਂ ਦੇ ਗਰੇਸ ਅੰਕ ਦਿੱਤੇ ਜਾਣ।
ਕੀ ਕਹਿੰਦੇ ਹਨ ਡੀ.ਈ.ਓ ਸੰਗਰੂਰ
ਇਸ ਸਬੰਧੀ ਜਦੋਂ ਤਰਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਸੰਗਰੂਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪੇਪਰ 'ਚ ਪੰਜਾਬੀ ਭਾਸ਼ਾ ਅੰਦਰ ਪ੍ਰਸ਼ਨ ਨਾ ਹੋਣ ਸਬੰਧੀ 11.05 ਮਿੰਟ ਤੇ ਹੀ ਪਤਾ ਲੱਗ ਗਿਆ ਸੀ ਅਤੇ ਸਬੰਧਤ ਪੇਪਰ ਸੈਂਟਰਾਂ ਦੇ ਸੁਪਰਡੈਟ ਸਾਹਿਬਾਨ ਨੂੰ ਕਹਿ ਕੇ 28, 29 ਅਤੇ 30 ਨੰਬਰ ਪ੍ਰਸ਼ਨ ਨੂੰ ਪੰਜਾਬੀ ਭਾਸ਼ਾ ਵਿਚ ਤਬਦੀਲ ਕਰਕੇ ਬੱਚਿਆਂ ਨੂੰ ਪੇਪਰ ਕਰਵਾਉਣ ਸਬੰਧੀ ਹਦਾਇਤ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਜੇਕਰ ਕਿਸੇ ਬੱਚੇ ਦਾ ਇਸ ਗਲਤੀ ਕਾਰਨ ਕੋਈ ਨੁਕਸਾਨ ਹੋਵੇਗਾ ਤਾਂ ਸਿੱਖਿਆ ਵਿਭਾਗ ਕਿਸੇ ਵੀ ਬੱਚੇ ਦੇ ਨੁਕਸਾਨ ਨਹੀਂ ਹੋਣ ਦੇਵੇਗਾ ਉਸ ਤੇ ਜੋ ਵੀ ਬਣਦਾ ਫੈਸਲਾ ਹੋਵੇਗਾ ਉਹ ਲੈ ਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮੇਂ ਤੇ ਜਾਣਕਾਰੀ ਹੀ ਸੁਪਰਡੈਟਾਂ ਰਾਹੀਂ ਮੁਹਈਆ ਕਰਵਾ ਦਿੱਤੀ ਗਈ ਸੀ।

6
1197 views

Comment