logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

'ਐਂਟੀ ਕਰੱਪਸ਼ਨ ਐਂਟੀ ਕ੍ਰਾਈਮ ਫਾਊਂਡੇਸ਼ਨ' ਵੱਲੋਂ ਸ਼ਹੀਦਾਂ ਦੀ ਯਾਦ ਵਿੱਚ 21 ਮਾਰਚ ਨੂੰ ਖੂਨਦਾਨ ਕੈਂਪ ਦਾ ਆਯੋਜਨ !

ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦ ਅਤੇ ਮਾਨਵਤਾ ਭਲਾਈ ਕਾਰਜਾਂ ਵਿੱਚ ਮੋਹਰੀ ਸੰਸਥਾ 'ਐਂਟੀ ਕਰੱਪਸ਼ਨ ਐਂਟੀ ਕ੍ਰਾਈਮ ਫਾਊਂਡੇਸ਼ਨ' ਵੱਲੋਂ ਦੇਸ਼ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ 21 ਮਾਰਚ 2026 (ਸ਼ਨੀਵਾਰ) ਨੂੰ ਸਵੇਰੇ ਮੁਹੱਲਾ ਕਲੀਨਿਕ ਅਬਿਆਣਾ ਕਲਾਂ (ਰੋਪੜ) ਵਿਖੇ ਲਗਾਇਆ ਜਾਵੇਗਾ।
ਕੈਂਪ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਪਿੰਡ ਬੈਂਸਾਂ ਵਿਖੇ ਫਾਊਂਡੇਸ਼ਨ ਦੇ ਸੂਬਾ ਚੇਅਰਮੈਨ ਹੁਸਨ ਚੰਦ ਸੈਣੀ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦੌਰਾਨ ਕੈਂਪ ਨੂੰ ਸਫ਼ਲ ਬਣਾਉਣ ਲਈ ਰੂਪ-ਰੇਖਾ ਉਲੀਕੀ ਗਈ ਅਤੇ ਵੱਖ-ਵੱਖ ਅਹੁਦੇਦਾਰਾਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਚੇਅਰਮੈਨ ਹੁਸਨ ਚੰਦ ਸੈਣੀ ਨੇ ਕਿਹਾ
ਸਮੂਹ ਇਲਾਕਾ ਨਿਵਾਸੀਆਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੀ ਤਾਕਤ ਅਤੇ ਜਜ਼ਬੇ ਨੂੰ ਸਮਾਜ ਦੇ ਲੇਖੇ ਲਾਉਣ ਲਈ ਅੱਗੇ ਆਓ !
ਦਿਖਾ ਦਿਓ ਕਿ ਪੰਜਾਬ ਦੀ ਜਵਾਨੀ ਅੱਜ ਵੀ ਲੋਕਾਂ ਦੇ ਦੁੱਖ ਵੰਡਾਉਣ ਲਈ ਤਿਆਰ ਹੈ!
"ਤੁਹਾਡਾ ਇੱਕ ਯੂਨਿਟ ਖੂਨ ਕਿਸੇ ਮਾਂ ਦਾ ਪੁੱਤ, ਕਿਸੇ ਬੱਚੇ ਦਾ ਪਿਓ ਜਾਂ ਕਿਸੇ ਦਾ ਸੁਹਾਗ ਬਚਾ ਸਕਦਾ ਹੈ!
"ਸ਼ਹੀਦਾਂ ਦਾ ਖੂਨ ਜੇਕਰ ਦੇਸ਼ ਨੂੰ ਆਜ਼ਾਦ ਕਰਵਾ ਸਕਦਾ ਹੈ, ਤਾਂ ਤੁਹਾਡਾ ਖੂਨ ਕਿਸੇ ਗਰੀਬ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ !
ਆਓ ! 21 ਮਾਰਚ ਦਿਨ ਸ਼ਨੀਵਾਰ ਨੂੰ ਅਬਿਆਣਾ ਕਲਾਂ ਵਿਖੇ ਇਕੱਠੇ ਹੋ ਕੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰੀਏ !!
ਇਸ ਮੌਕੇ ਸੂਬਾ ਸਕੱਤਰ ਡਾਕਟਰ ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਸੰਸਥਾ ਦਾ ਮੁੱਖ ਮਕਸਦ ਭ੍ਰਿਸ਼ਟਾਚਾਰ ਅਤੇ ਅਪਰਾਧ ਮੁਕਤ ਸਮਾਜ ਦੀ ਸਿਰਜਣਾ ਕਰਨਾ ਹੈ। ਅਜਿਹੇ ਕੈਂਪਾਂ ਰਾਹੀਂ ਨੌਜਵਾਨ ਪੀੜ੍ਹੀ ਵਿੱਚ ਸੇਵਾ ਭਾਵਨਾ ਪੈਦਾ ਹੁੰਦੀ ਹੈ ਅਤੇ ਉਹ ਸਮਾਜਿਕ ਬੁਰਾਈਆਂ ਦੇ ਤਿਆਗ ਵੱਲ ਪ੍ਰੇਰਿਤ ਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਦੇ ਨੇਸ਼ਨਲ ਚੇਅਰਮੈਨ ਸ਼੍ਰੀ ਗਣੇਸ਼ ਸਿੰਘ ਰਾਜਪ੍ਰੋਹਿਤ ਜੀ ਵਿਸ਼ੇਸ਼ ਤੌਰ ਪਰ ਪਹੁੰਚ ਰਹੇ ਇਸ ਲਈ ਸਾਰੇ ਆਹੁਦੇਦਾਰਾਂ ਅਤੇ ਮੈਂਬਰਾਂ ਨੂੰ ਬੇਨਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਖੂਨਦਾਨੀਆਂ ਨੂੰ ਕੈਂਪ ਵਿੱਚ ਸ਼ਾਮਲ ਹੋਣ ਲਈ ਕਿਹਾ ਜਾਏ । ਮੌਕੇ ਫਾਊਂਡੇਸ਼ਨ ਦੇ ਸੀਨੀਅਰ ਅਹੁਦੇਦਾਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਵਿੱਚ ਸੰਸਥਾ ਦੇ ਸੂਬਾ ਸੰਯੁਕਤ ਸਕੱਤਰ ਅਮ੍ਰਿਤ ਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਸੇਵਾ ਸਿੰਘ, ਜ਼ਿਲ੍ਹਾ ਸਕੱਤਰ ਚੰਦਨ ਵਰਮਾ, ਤਹਿਸੀਲ ਪ੍ਰਧਾਨ ਹਰਪ੍ਰੀਤ ਸਿੰਘ, ਬਲਾਕ ਪ੍ਰਧਾਨ ਮੋਹਨ ਸਿੰਘ, ਬਲਾਕ ਸਕੱਤਰ ਗੁਰਨਾਇਬ ਸਿੰਘ, ਬਲਾਕ ਸਕੱਤਰ ਗਿਆਨ ਸਿੰਘ, ਤਹਿਸੀਲ ਸਕੱਤਰ ਦਰਸ਼ਨ ਸਿੰਘ, ਬਲਾਕ ਪ੍ਰਧਾਨ ਵਿਕਰਮ ਮੰਡਲ ਅਤੇ
ਸਰਗਰਮ ਮੈਂਬਰ ਹਾਜ਼ਰ ਸਨ।


8
175 views

Comment