ਗਰੀਬ ਪਰਿਵਾਰਾਂ ਦੇ ਘਰਾਂ ਨੂੰ ਅੱਗ ਲਗਾਉਣ ਦੀ ਘਟਨਾ ਨਿੰਦਣਯੋਗ, ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ: ਸ. ਗੁਰਅਵਤਾਰ ਸਿੰਘ (ਬੱਬੂ ਪਹਿਲਵਾਨ)
ਰਿਪੋਰਟ: ਡਾਕਟਰ ਸਤਵਿੰਦਰ ਸਿੰਘ ਬੁੱਗਾ ਸ਼੍ਰੀ ਗੋਇੰਦਵਾਲ ਸਾਹਿਬ
ਸ਼੍ਰੀ ਗੋਇੰਦਵਾਲ ਸਾਹਿਬ ਦੇ ਨੇੜਲੇ ਪਿੰਡ ਵੇਈਂ ਪੂਈ ਵਿੱਚ ਬੀਤੀ ਰਾਤ ਵਾਪਰੀ ਦਿਲ ਦਹਲਾ ਦੇਣ ਵਾਲੀ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਜਿੰਦਰ ਲਾਲਪੁਰ ਦੇ ਸਾਲੇ ਵੱਲੋਂ ਦਰਿੰਦਗੀ ਦਾ ਪ੍ਰਦਰਸ਼ਨ ਕਰਦਿਆਂ ਦੋ ਗਰੀਬ ਪਰਿਵਾਰਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਇਸ ਅਮਾਨਵੀ ਕਰਤੂਤ ਕਾਰਨ ਦੋਵੇਂ ਪਰਿਵਾਰਾਂ ਦਾ ਘਰੇਲੂ ਸਮਾਨ ਸੜ ਕੇ ਰਾਖ ਹੋ ਗਿਆ ਅਤੇ ਉਹਨਾਂ ਨੂੰ ਵੱਡੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਘਟਨਾ ਸਥਲ ਦਾ ਦੌਰਾ ਕਰਕੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਦੀ ਹੱਡਬੀਤੀ ਸੁਣੀ ਗਈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਉਹਨਾਂ ਨੂੰ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਯਕੀਨੀ ਬਣਾਈ ਜਾਵੇਗੀ।
ਇਸ ਸੰਬੰਧੀ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ. ਗੁਰਅਵਤਾਰ ਸਿੰਘ (ਬੱਬੂ ਪਹਿਲਵਾਨ) ਨੇ ਇਸ ਘਟਨਾ ਦੀ ਤਿੱਖੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਸੱਤਾ ਦੇ ਨਸ਼ੇ ਵਿੱਚ ਚੂਰ ਕੁਝ ਲੋਕਾਂ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਅਤੇ ਇਲਾਕੇ ਵਿੱਚ ਕਿਤੇ ਗੋਲੀਆਂ ਚਲ ਰਹੀਆਂ ਹਨ, ਕਿਤੇ ਜ਼ਮੀਨਾਂ ‘ਤੇ ਕਬਜ਼ੇ ਹੋ ਰਹੇ ਹਨ ਤੇ ਕਿਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਨਿੰਦਣਯੋਗ ਹੈ ਅਤੇ ਇਸ ਨਾਲ ਕਾਨੂੰਨ-ਵਿਵਸਥਾ ‘ਤੇ ਵੀ ਸਵਾਲ ਖੜ੍ਹੇ ਹੁੰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਤੰਗ ਕਰਨਾ ਅਤੇ ਉਹਨਾਂ ਦੇ ਘਰ ਸਾੜ ਦੇਣਾ ਬਹੁਤ ਹੀ ਘਿਨੌਣਾ ਕੰਮ ਹੈ ਜਿਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ.ਗੁਰਅਵਤਾਰ ਸਿੰਘ ਨੇ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸਨ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਏ।
ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਇਹ ਵੀ ਕਿਹਾ ਕਿ ਉਹ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੇ ਹਨ ਅਤੇ ਉਹਨਾਂ ਦੇ ਨੁਕਸਾਨ ਦੀ ਭਰਪਾਈ ਲਈ ਆਪਣੇ ਪੱਖੋਂ ਵੀ ਮਦਦ ਪ੍ਰਦਾਨ ਕਰਨਗੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸੜੇ ਹੋਏ ਘਰਾਂ ਦਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਪੀੜਤ ਪਰਿਵਾਰ ਮੁੜ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਣ।
ਇਲਾਕੇ ਦੇ ਲੋਕਾਂ ਵੱਲੋਂ ਵੀ ਇਸ ਘਟਨਾ ‘ਤੇ ਗਹਿਰਾ ਦੁੱਖ ਪ੍ਰਗਟਾਇਆ ਗਿਆ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਇਸ ਮੋਕੇ ਕਈ ਸੀਨੀਅਰ ਮੈਂਬਰ ਅਤੇ ਸਮਰਪਿਤ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ, ਜਿਨ੍ਹਾਂ ਵਿੱਚ ਸ. ਨਿਸ਼ਾਨ ਸਿੰਘ ਢੋਟੀ, ਸ. ਗੁਰਵਿੰਦਰ ਸਿੰਘ ਰਾਏ, ਸ. ਰਘੁਬੀਰ ਸਿੰਘ ਵਿਰਕ, ਸ. ਫਤਿਹ ਸਿੰਘ, ਸ. ਮੋਹਣ ਸਿੰਘ ਬੱਲਾ ਜੀ, ਸ. ਬਲਵਿੰਦਰ ਸਿੰਘ, ਸ. ਗੁਰਅਵਤਾਰ ਸਿੰਘ ਬੱਬੂ ਭਲਵਾਨ, ਸ. ਹਰਦਿਆਲ ਸਿੰਘ ਕੰਗ, ਏ.ਐਸ.ਆਈ. ਹਰਭਜਨ ਸਿੰਘ ਸਰਾਂ, ਸ. ਪਲਵਿੰਦਰ ਸਿੰਘ ਫੌਜੀ, ਲਾਡੀ ਬਾਠ, ਸ. ਜਗੀਰ ਸਿੰਘ, ਸ. ਸ਼ਾਮ ਸਿੰਘ, ਬਿੱਕਾ ਲਾਹੌਰੀਆ, ਸ. ਦਿਲਬਾਗ ਸਿੰਘ ਤੁੜ, ਡਾ. ਸਤਵਿੰਦਰ ਸਿੰਘ ਬੁੱਗਾ, ਸ. ਹਰਪ੍ਰੀਤ ਸਿੰਘ ਬੱਬਾ, ਜੱਸਾ ਸਿੰਘ, ਲਛਮਣ ਸਿੰਘ, ਲਾਲੀ ਢੋਟੀ, ਸ. ਸਤਨਾਮ ਸਿੰਘ ਅਤੇ ਸ. ਸਤਨਾਮ ਸਿੰਘ ਰਾਜਿੰਦਰ ਸਿੰਘ ਗਿੱਲ, ਮਲਕੀਤ ਸਿੰਘ ਪ੍ਰਧਾਨ ਮੇਜਰ ਸਿੰਘ ਕਲੇਰ ਹਰਵਿੰਦਰ ਸਿੰਘ ਮੈਂਬਰ ਪੰਚਾਇਤ ਲਖਵਿੰਦਰ ਸਿੰਘ ਹਰਪ੍ਰੀਤ ਸਿੰਘ ਬੱਬਾ ਜਸਪਾਲ ਸਿੰਘ ਰਾਣਾ ਲਹੌਰੀਆ ਬਿੱਕਾਂ ਲਹੌਰੀਆ ਰਣਜੀਤ ਸਿੰਘ ਹਰਪਾਲ ਸਿੰਘ 285. ਜਸਪਾਲ ਸਿੰਘ ਜੱਸ ਗੌਵਨ ਸੰਧੂ ਗੁਰਦਿਆਲ ਸਿੰਘ ਢੋਟੀ ਲਾਲੀ ਚੌਟੀ ਦਲਜੀਤ ਸਿੰਘ ਸੰਗਤਪੁਰੀਆ ਸਤਨਾਮ ਸਿੰਘ ਟੀਟੂ ਤਰਸੇਮ ਸਿੰਘ ਸਤਬੀਰ ਸਿੰਘ ਪ੍ਰਤਾਪ ਸਿੰਘ ਧਰਮਿੰਦਰ ਸਿੰਘ ਡਾਕਟਰ ਕੁਲਦੀਪ ਸਿੰਘ ਬੀਰਾ ਮਿਸਤਰੀ ਬੀਰਾ ਹਲਵਾਈ ਦਲਬੀਰ ਸਿੰਘ ਦਮਨ ਸਿੰਘ ਗੋਲਡੀ ਭੱਲਾ ਗੁਰਦੇਵ ਬੱਗੌ ਹਜ਼ਾਰਾਂ ਸਿੰਘ ਹੌਰੀ ਮੰਡ ਹਜਾਰਾ ਸਿੰਘ ਮਨਦੀਪ ਸਿੰਘ ਸੁਖਵਿੰਦਰ ਸਿੰਘ ਧਾਲੀਵਾਲ ਆਦਿ ਹਾਜ਼ਿਰ ਸਨ