logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਵਾਰਡ ਨੰਬਰ 5 ਦੀ ਕੌਂਸਲਰ ਸ਼ਵੇਤਾ ਨੇ ਉਠਾਏ ਗੰਭੀਰ ਸਵਾਲ – ਨਾਗਰਿਕ ਵੈਰੀਫਿਕੇਸ਼ਨ ਅਰਜ਼ੀਆਂ ਪੋਰਟਲ 'ਤੇ ਨਹੀਂ ਆ ਰਹੀਆਂ ।

ਨਗਰ ਪੰਚਾਇਤ ਮਹਿਤਪੁਰ ਦੇ ਵਾਰਡ ਨੰਬਰ 5 ਦੀ ਮਿਊਂਸਪਲ ਕੌਂਸਲਰ ਸ਼ਵੇਤਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਗੰਭੀਰ ਮਸਲੇ ਵੱਲ ਧਿਆਨ ਦੇਣ ਲਈ ਅਪੀਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਵਾਰਡ ਨਾਲ ਸੰਬੰਧਿਤ ਨਾਗਰਿਕਾਂ ਦੀਆਂ ਰਿਹਾਇਸ਼, ਆਮਦਨ ਅਤੇ ਹੋਰ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਲਈ ਅਰਜ਼ੀਆਂ ਉਨ੍ਹਾਂ ਦੇ ਕੌਂਸਲਰ ਪੋਰਟਲ 'ਤੇ ਨਹੀਂ ਭੇਜੀਆਂ ਜਾ ਰਹੀਆਂ।
ਉਨ੍ਹਾਂ ਦੇ ਮੁਤਾਬਕ ਸਰਕਾਰੀ ਨਿਯਮਾਂ ਅਨੁਸਾਰ ਇਹ ਅਰਜ਼ੀਆਂ ਸੰਬੰਧਿਤ ਵਾਰਡ ਦੇ ਚੁਣੇ ਹੋਏ ਕੌਂਸਲਰ ਨੂੰ ਭੇਜਣੀਆਂ ਲਾਜ਼ਮੀ ਹੁੰਦੀਆਂ ਹਨ, ਪਰ ਇਸ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਜਾ ਰਹੀ।
ਕੌਂਸਲਰ ਸ਼ਵੇਤਾ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਕਈ ਵਾਰ ਸਥਾਨਕ ਪਟਵਾਰੀਆਂ ਅਤੇ ਨਾਇਬ ਤਹਿਸੀਲਦਾਰ ਮਹਿਤਪੁਰ ਨਾਲ ਗੱਲ ਕਰ ਚੁੱਕੀਆਂ ਹਨ। ਇਸ ਤੋਂ ਇਲਾਵਾ ਮਾਮਲਾ ਐਸ.ਡੀ.ਐਮ ਨਕੋਦਰ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਅਤੇ ਲਿਖਤੀ ਬੇਨਤੀ ਵੀ ਦਿੱਤੀ ਗਈ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ।
ਉਨ੍ਹਾਂ ਨੇ ਦੱਸਿਆ ਕਿ ਕਈ ਮਾਮਲਿਆਂ ਵਿੱਚ ਵੈਰੀਫਿਕੇਸ਼ਨ ਲੰਬੜਦਾਰਾਂ ਰਾਹੀਂ ਕੀਤੀ ਜਾ ਰਹੀ ਹੈ, ਜੋ ਕਿ ਨਿਯਮਾਂ ਦੇ ਉਲਟ ਹੈ। ਕੁਝ ਨਿਵਾਸੀਆਂ ਵੱਲੋਂ ਇਹ ਵੀ ਸ਼ਿਕਾਇਤ ਮਿਲੀ ਹੈ ਕਿ ਇਸ ਪ੍ਰਕਿਰਿਆ ਵਿੱਚ ਪੈਸਿਆਂ ਦੀ ਲੈਣ-ਦੇਣ ਹੋ ਸਕਦੀ ਹੈ।
ਕੌਂਸਲਰ ਸ਼ਵੇਤਾ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਚੁਣੇ ਹੋਏ ਪ੍ਰਤੀਨਿਧੀ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਵਾਰਡ ਨੰਬਰ 5 ਨਾਲ ਸੰਬੰਧਿਤ ਸਾਰੀਆਂ ਅਰਜ਼ੀਆਂ ਨਿਯਮਾਂ ਅਨੁਸਾਰ ਕੌਂਸਲਰ ਪੋਰਟਲ ਰਾਹੀਂ ਹੀ ਭੇਜੀਆਂ ਜਾਣ।

16
330 views

Comment