ਦਾਖਲਾ ਮੁਹਿੰਮ ਨੂੰ ਹੁਲਾਰਾ ਦੇਣ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੇ ਕੀਤੀ ਵੱਖ-ਵੱਖ ਸੈਂਟਰਾਂ ਵਿੱਚ ਮੀਟਿੰਗ, ਵੱਧ ਦਾਖਲਾ ਕਰਨ ਵਾਲੇ ਸਕੂਲ ਕੀਤੇ ਜਾਣਗੇ ਸਨਮਾਨਿਤ - ਨਰੇਸ਼ ਪਨਿਆੜ
ਗੁਰਦਾਸਪੁਰ 1ਅਪ੍ਰੈਲ 2026
ਬੀਤੇ ਦਿਨ ਤੋਂ ਸ਼ੁਰੂ ਕੀਤੀ ਗਈ ਦਾਖਲਾ ਮੁਹਿੰਮ ਨੂੰ ਅੱਜ ਹੋਰ ਤੇਜ ਕਰਨ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੋਰਾਂਗਲਾ ਨੇ ਸੈਂਟਰ ਕਾਹਨਾ ਅਤੇ ਸੈਂਟਰ ਨੌਸ਼ਹਿਰਾ ਦੇ ਅਧਿਆਪਕਾਂ ਦੀ ਇੱਕ ਮੀਟਿੰਗ ਸਰਕਾਰੀ ਪ੍ਰਾਇਮਰੀ ਸਕੂਲ ਹਸਨਪੁਰ ਵਿਖੇ ਕੀਤੀ ਗਈ ਜਿਸ ਵਿੱਚ ਸੈਂਟਰ ਕਾਹਨਾ ਅਤੇ ਸੈਂਟਰ ਨੌਸਹਿਰਾ ਦੇ ਅਧਿਆਪਕਾਂ ਨੇ ਭਾਗ ਲਿਆ l ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੇ ਕਿਹਾ ਕਿ ਅਧਿਆਪਕਾਂ ਨੂੰ ਤਨਦੇਹੀ ਦੇ ਨਾਲ ਪੜ੍ਹਾਉਣਾ ਚਾਹੀਦਾ ਹੈ ਤਾਂ ਕਿ ਮਿਸ਼ਨ ਸਮਰੱਥ ਦੇ ਮਿੱਥੇ ਹੋਏ ਨਤੀਜੇ ਪ੍ਰਾਪਤ ਕੀਤੇ ਜਾ ਸਕਣ l ਅੱਜ ਤੋਂ ਸ਼ੁਰੂ ਹੋਏ ਨਵੇਂ ਸੈਸ਼ਨ ਦੀ ਸ਼ੁਭ ਸ਼ੁਰੂਆਤ ਕੀਤੀ ਗਈ l ਉਹਨਾਂ ਕਿਹਾ ਕਿ ਹਰੇਕ ਅਧਿਆਪਕ ਘੱਟੋ ਘੱਟ ਚਾਰ ਬੱਚੇ ਦਾ ਦਾਖਲਾ ਜਰੂਰ ਕਰਵਾਉਣ l ਬਾਅਦ ਦੁਪਹਿਰ ਉਹਨਾਂ ਨੇ ਸੈਂਟਰ ਗੰਜਾ ਦੇ ਅਧਿਆਪਕਾਂ ਦੇ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਸਾਰੇ ਸਕੂਲ ਘੱਟੋ ਘੱਟ ਪਿਛਲੇ ਸਾਲ ਵਿੱਚ ਪੰਜਵੀਂ ਪਾਸ ਕਰ ਗਏ ਬੱਚਿਆਂ ਦੀ ਗਿਣਤੀ ਦੇ ਬਰਾਬਰ ਬੱਚਿਆਂ ਦੀਆਂ ਦਾਖਲਾ ਜਰੂਰ ਕਰਨ l ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਨਰੇਸ਼ ਪਨਿਆੜ ਨੇ ਕਿਹਾ ਕਿ ਵੱਧ ਦਾਖਲਾ ਕਰਨ ਵਾਲੇ ਸਕੂਲਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ l ਬਲਾਕ ਨੋਡਲ ਅਫਸਰ ਮਦਨ ਗੋਪਾਲ ਨੇ ਕਿਹਾ ਕਿ ਸਕੂਲਾਂ ਵਿੱਚ ਜੇ ਬੱਚੇ ਹਨ ਤਾਂ ਹੀ ਸਾਡੇ ਸਕੂਲ ਬਚੇ ਹਨ ਇਸ ਲਈ ਦਾਖਲਾ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ l ਇਸ ਮੌਕੇ ਸੈਂਟਰ ਹੈਡ ਟੀਚਰ ਗੰਜਾ ਅਤੁਲ ਮਹਾਜਨ, ਸੈਂਟਰ ਹੈਡ ਟੀਚਰ ਨੌਸ਼ਹਿਰਾ ਗੁਰਪ੍ਰੀਤ ਸਿੰਘ ਮਾਨ, ਸੈਂਟਰ ਹੈਡ ਟੀਚਰ ਕਾਹਨਾ ਪ੍ਰਦੀਪ ਕੁਮਾਰ, ਹਰਜੀਤ ਸਿੰਘ, ਸੁਖਵਿੰਦਰ ਸਿੰਘ ,ਸਾਲਿਨੀ ਸ਼ਰਮਾ, ਪੂਨਮ ਕਲਸੀ ,ਅਮਨਦੀਪ ਕੌਰ ਅਜੇ ਕੁਮਾਰ ਨਵਨੀਤ ਕੌਰ ਰਵਿੰਦਰ ਕੌਰ , ਸਤਿੰਦਰ ਕੁਮਾਰ, ਸੰਦੀਪ ਕੁਮਾਰ, ਪ੍ਰੇਮ ਲਾਲ ਅਤੇ ਬਲਵਿੰਦਰ ਕੌਰ ਹਾਜਰ ਸਨ