logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸਿਰਫ ਹਾਜ਼ਰੀ ਲਵਾਉਣੀ ਫਿਰ ਵਿਹਲੇ

ਪਟਿਆਲਾ: ਅਪ੍ਰੈਲ 14: ਕੋਈ ਸਮਾਂ ਸੀ ਜਦੋਂ ਕਿਸੇ ਬੰਦੇ ਕੋਲੋਂ ਪੁੱਛਿਆ ਜਾਂਦਾ ਸੀ ਕਿਥੇ ਚੱਲਿਆ ਤਾਂ ਜਵਾਬ ਹੁੰਦਾ ਸੀ ਯਾਰ ਕੋਈ ਕੰਮ ਕਰ ਲਈਏ ਜਾਂ ਕਹਿੰਦੇ ਸੀ ਫਲਾਣੇ ਰਿਸ਼ਤੇਦਾਰ ਦੇ ਦੁੱਖ ਸੁੱਖ ਹੋ ਗਿਆ, ਉਸ ਦੇ ਪਤਾ ਲੈਣ ਚੱਲਿਆ।
ਪਰ ਅੱਜ ਕੱਲ ਕਿਸੇ ਕੋਲੋਂ ਪੁੱਛੋ ਤਾਂ ਅਗਲਾ ਜਵਾਬ ਦਿੰਦਾ ਯਾਰ ਪਹਿਲਾਂ ਹਾਜਰੀ ਲਵਾ ਲਵਾਂ ਫਿਰ ਵਿਹਲੇ ।
ਇਹ ਹਾਜਰੀ ਲਵਾਉਣ ਵਾਲੀਆਂ ਥਾਵਾਂ ਦਾ ਪਤਾ ਲਾਈਏ ਕਿਹੜੀਆਂ ਹਨ, ਸਵੇਰੇ ਸਵੇਰੇ ਸਭ ਤੋਂ ਪਹਿਲਾਂ ਬਹੁਤੇ ਲੋਕ ਹਾਜ਼ਰੀ ਲਵਾਉਂਦੇ ਧਾਰਮਿਕ ਸਥਾਨਾਂ ਦੀ ਪਰ ਉੱਥੇ ਬੈਠ ਕੇ ਨਾ ਕੋਈ ਸਿੱਖਦਾ ਅਤੇ ਨਾ ਕੋਈ ਸਿਖਾਉਂਦਾ । ਬਹੁਤੇ ਥਾਵਾਂ ਤੇ ਧਾਰਮਿਕ ਸਥਾਨਾਂ ਤੇ ਜੋ ਪੜ੍ਹਿਆ / ਸੁਣਾਇਆ ਜਾਂਦਾ ਉਸ ਦੀ ਸਮਝ ਨਹੀਂ ਲੱਗਦੀ ਬਲਕਿ ਪੜ੍ਹਨ ਵਾਲਾ ਹਾਜਰੀ ਲਵਾ ਰਿਹਾ ਹੁੰਦਾ ਤੇ ਸੁਣਨ ਵਾਲੇ ਵੀ ਹਾਜ਼ਰੀ ਲਵਾ ਰਹੇ ਹੁੰਦੇ, ਅਮਲਾਂ ਦੀ ਗੱਲ ਨੇੜੇ ਤੇੜੇ ਵੀ ਨਹੀਂ ਹੁੰਦੀ । ਕਈ ਬੱਚੇ ਸਕੂਲਾਂ ਕਾਲਜਾਂ ਵਿੱਚ ਵੀ ਸਿਰਫ ਹਾਜ਼ਰੀ ਲਵਾਉਂਦੇ ਤੇ ਪੜ੍ਹਾਈ ਨਹੀਂ ਸਿਰਫ ਹਾਜਰੀਆਂ ਪੂਰੀਆਂ ਕਰਦੇ ਤਾਂ ਕਿ ਪ੍ਰੀਖਿਆ ਵਿੱਚ ਬੈਠ ਸਕਣ ਜਾਂ ਫਿਰ ਡੰਮੀ ਸਕੂਲਾਂ ਵਿੱਚ ਕਾਗਜ਼ਾਂ ਵਿੱਚ ਹਾਜ਼ਰੀ ਲਗਾਉਂਦੇ ਤੇ ਪੜ੍ਹਾਈ ਕਿਤੇ ਹੋਰ ਹੀ ਕਰਦੇ ਜਿਵੇਂ ਆਮ ਲੋਕ ਹਾਜਰੀ ਤਾਂ ਗੁਰਦੁਆਰੇ ਮੰਦਿਰਾਂ ਵਿੱਚ ਲਗਾਉਂਦੇ ਪਰ ਮੰਨਦੇ ਡੇਰਿਆਂ ਨੂੰ । ਫਿਰ ਜੋ ਨਤੀਜਾ ਨਿਕਲ ਰਿਹਾ ਸਾਰਿਆਂ ਦੇ ਸਾਹਮਣੇ ਹੈ ।ਨੌਕਰੀ ਵਿੱਚ ਕੁਝ ਮੁਲਾਜ਼ਮ ਹਾਜਰੀ ਲਾਉਂਦੇ , ਚਾਹ ਸਮੌਸੇ ਛੱਕਦੇ ਤੇ ਸਰਕਾਰੀ ਨੌਕਰੀ ਨੂੰ ਸਰਕਾਰ ਦੇ ਜਵਾਈ ਕਹਿੰਦੇ ਪਰ ਕੰਮ ਨੂੰ ਹੱਥ ਨਹੀਂ ਲਾਉਂਦੇ । ਸਭ ਤੋਂ ਖਤਰਨਾਕ ਸਰਕਾਰ ਦੇ ਜਵਾਈ ਹਨ ਬਿਓਰੋਕਰੇਟਸ ਜੋ ਦਫ਼ਤਰਾਂ ਵਿੱਚ , ਜਾਂ ਤਾਂ ਬੈਠਦੇ ਨਹੀਂ , ਜੇ ਬੈਠੇ ਵੀ ਹੋਣ ਤਾਂ ਨਾ ਤਾਂ ਕੋਈ ਕੰਮ ਕਰਦੇ ਨਾ ਹੀ ਕਿਸੇ ਨੂੰ ਕੰਮ ਕਰਨ ਦਿੰਦੇ, ਮਤਲਬ ਹਰ ਫਾਇਲ ਤੇ ਇਤਰਾਜ਼ ਲਗਾਉਂਦੇ ਜਿਵੇਂ ਜਵਾਈ ਸਹੁਰਿਆਂ ਘਰ ਸ਼ਾਇਦ ਹੀ ਖੁਸ਼ ਹੁੰਦਾ ਸਗੋਂ ਹਰ ਗੱਲ ਵਿੱਚ ਨੁਕਸ ਕੱਢਦਾ । ਹਾਜਰੀ ਲਗਾਉਣ ਵਾਲੀ ਇੱਕ ਐਸੀ ਪ੍ਰਜਾਤੀ ਵੀ ਹੈ ਜੋ ਬਿਨਾਂ ਬੁਲਾਇਆਂ ਵੀ ਹਾਜਰੀ ਲਵਾਉਂਦੇ ਤੇ ਬੇਬੇ ਮਰੀ ਹੋਵੇ ਤੇ ਬਾਪੂ ਦੇ ਨਾਮ ਤੇ ਸ਼ਰਧਾਂਜਲੀ ਦੇ ਆਉਂਦੇ । ਭਾਵੇਂ ਘਰ ਵਿੱਚ ਕਿਸੇ ਨੂੰ ਵੀ ਨਾ ਜਾਣਦੇ ਹੋਣ ਪਰ ਵੋਟਾਂ ਦੇ ਲਾਲਚ ਵਿੱਚ ਅਪਣੇ ਚੇਲਿਆਂ ਦੇ ਸਹਾਰੇ ਵਿਆਹ ਭੋਗ ਅਰਦਾਸ ( MBA) ਵਿੱਚ ਸ਼ਾਮਲ ਹੋ ਜਾਂਦੇ ।
ਇਸ ਪ੍ਰਜਾਤੀ ਨੂੰ ਸਿਆਸੀ ਨੇਤਾ ਕਹਿੰਦੇ, ਜਿਹਨਾਂ ਦੀ ਸਭ ਤੋਂ ਵੱਡੀ ਯੋਗਤਾ ਵਿਆਹ ਭੋਗ ਅਰਦਾਸਾਂ ਵਿੱਚ ਹਾਜ਼ਰੀ ਲਗਾਉਣਾ ਹੈ । ਧਾਰਮਿਕ ਸਥਾਨਾਂ ਅਤੇ ਸਕੂਲਾਂ ਕਾਲਜਾਂ ਤੋਂ ਸਿੱਖਿਆ ਕੁਝ ਨਹੀਂ ਸਿਰਫ ਹਾਜ਼ਰੀ ਲਗਵਾਈ , ਦਫ਼ਤਰਾਂ ਵਿੱਚ ਕੰਮ ਕੋਈ ਨਹੀਂ ਕਰਨਾ ਸਿਰਫ ਹਾਜ਼ਰੀ ਲਗਾਉਣੀ, ਸਿਆਸੀ ਨੇਤਾਵਾਂ ਦੇਸ਼ -ਸਟੇਟ-ਸਮਾਜ ਹਿੱਤ ਕੰਮ ਕੋਈ ਨਹੀਂ ਕਰਨਾ ਸਿਰਫ਼ ਘਰਾਂ -ਸਮਾਗਮਾਂ ਵਿੱਚ ਹਾਜ਼ਰੀ ਲਵਾਈ ਤਾਂ ਫਿਰ ਦੇਸ਼ ਸਟੇਟ ਦਾ ਭਲਾ ਕਿਵੇਂ ਹੋਵੇਗਾ, ਸਭ ਤੋਂ ਵੱਡੀ ਦੁੱਖ ਦੀ ਗੱਲ ਕਿ ਹਾਜ਼ਰੀ ਲਗਾਉਣ ਵਾਲਿਆਂ ਨੂੰ ਧਾਰਮਿਕ ਸਥਾਨਾਂ ਤੇ ਭਗਤ ਕਿਹਾ ਜਾਂਦਾ, ਸਕੂਲਾਂ ਕਾਲਜਾਂ ਵਿੱਚ ਘੈਂਟ , ਦਫ਼ਤਰਾਂ ਅਤੇ ਸਿਆਸਤ ਵਿੱਚ ਨੇਤਾ ਕਿਹਾ ਜਾਂਦਾ । ਅੱਜ ਕੱਲ ਹਾਜਰੀ ਲਵਾਉਣ ਵਾਲੀ ਇੱਕ ਹੋਰ ਅਜੀਬ ਪ੍ਰਜਾਤੀ ਜਨਮ ਲੈ ਚੁੱਕੀ, ਜਿਸ ਨੂੰ ਸੋਸ਼ਲ ਮੀਡੀਆ ਵਿਦਵਾਨ ਕਿਹਾ ਜਾਂਦਾ । ਜਿਹਨਾਂ ਦਾ ਕੰਮ ਡਿਜੀਟਲ ਪ੍ਰਦੂਸ਼ਣ ਫੈਲਾਉਣਾ ਤੇ ਸਵੇਰੇ ਧਾਰਮਿਕ ਪੋਸਟਾਂ ਪਾਉਣਾ , ਚੁਟਕਲੇ ਗੀਤ ਸੁਣਾਉਣੇ , ਅਪਣੀ ਅਪਣੀ ਪਾਰਟੀਆਂ ਦੇ ਝੂਠੇ ਸੱਚੇ ਬਿਆਨ ਜਾਂ ਨੇਤਾਵਾਂ- ਸਰਕਾਰਾਂ ਦੀਆਂ ਝੂਠੀਆਂ ਸਿਫ਼ਤਾਂ , ਜਾਂ ਫਿਰ ਜਨਮ ਮਰਨ , ਸਲਾਨਾ ਬਰਸੀਆਂ ਦੀਆਂ ਪੋਸਟਾਂ ਨਾਲ ਗਰੁਪਾਂ ਵਿੱਚ ਘੜਮੱਸ ਮਚਾਉਣਾ, ਆਮ ਜਿਹਾ ਹੋ ਗਿਆ । ਅਸਲ ਵਿੱਚ ਹਾਜ਼ਰੀ ਨਹੀਂ , ਹਾਜਰੀ ਵਾਲੀ ਥਾਂ ਤੇ ਸਿੱਖਿਆ , ਇਮਾਨਦਾਰੀ , ਕੰਮ ਅਤੇ ਅਮਲੀ ਯੋਜਨਾਵਾਂ ਬਣਨਗੀਆਂ ਤਾਂ ਹੀ ਦੇਸ਼ ,ਸਮਾਜ, ਸਰੀਰਕ ਤੇ ਮਾਨਸਿਕ ਤਰੱਕੀ ਹੋਵੇਗੀ ।

9
616 views

Comment