ਬਰਨਾਲਾ: ਵਾਹਨ ਮਾਲਕਾਂ ਲਈ ਚਲਾਨ ਭੁਗਤਾਨ ਦੀ ਅੰਤਿਮ ਸੂਚਨਾ
ਬਰਨਾਲਾ: ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਦੇ ਹੁਕਮਾਂ ਅਨੁਸਾਰ ਰੀਜਨਲ ਟਰਾਂਸਪੋਰਟ ਅਫ਼ਸਰ ਬਰਨਾਲਾ ਰਾਜਪਾਲ ਸਿੰਘ ਸੇਖੋਂ ਪੀ ਸੀ ਐੱਸ ਨੇ ਵਾਹਨ ਮਾਲਕਾਂ ਨੂੰ ਅਗਾਹ ਕੀਤਾ ਹੈ ਕਿ ਜਿਨ੍ਹਾਂ ਦੇ ਵਾਹਨਾਂ ਦੇ ਚਲਾਨ ਬਕਾਇਆ ਹਨ, ਉਹਨਾਂ ਨੂੰ ਨਿਰਧਾਰਤ ਸਮੇਂ ਅੰਦਰ ਭੁਗਤਾਨ ਕਰਨਾ ਜਰੂਰੀ ਹੈ। ਨਿਰਧਾਰਤ ਸਮੇਂ ਵਿੱਚ ਭੁਗਤਾਨ ਨਾ ਕਰਨ 'ਤੇ ਮੋਟਰ ਵਹੀਕਲ ਐਕਟ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਾਹਨ ਪੋਰਟਲ 'ਤੇ ਚਲਾਨਾਂ ਦੀ ਬਕਾਇਆ ਰਕਮ ਮੌਜੂਦ ਰਹਿਣ ਕਾਰਨ ਆਰ.ਸੀ ਟਰਾਂਸਫਰ, ਆਰ.ਸੀ ਰਿਨਊ, ਫਿਟਨੈਸ ਅਤੇ ਪਰਮਿਟ ਵਰਗੇ ਕੰਮ ਨਹੀਂ ਹੋ ਸਕਦੇ।
ਉਨ੍ਹਾਂ ਦੱਸਿਆ ਕਿ ਵਾਹਨ ਮਾਲਕਾਂ ਨੂੰ ਆਪਣੇ ਵਾਹਨਾਂ ਨਾਲ ਸਬੰਧਤ ਚਲਾਨਾਂ ਨੂੰ ਤੁਰੰਤ ਅਦਾ ਕਰਨਾ ਚਾਹੀਦਾ ਹੈ ਤਾਂ ਜੋ ਵਾਹਨ ਪੋਰਟਲ 'ਤੇ ਈ.ਚਲਾਨਾ ਦਾ ਨਿਵਾਰਨ ਹੋ ਸਕੇ। ਚਲਾਨ ਭੁਗਤਾਨ ਲਈ ਹੋਰ ਜਾਣਕਾਰੀ ਅਤੇ ਮਦਦ ਲਈ ਰੀਜਨਲ ਟਰਾਂਸਪੋਰਟ ਅਫ਼ਸਰ ਬਰਨਾਲਾ ਦੇ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਵਾਹਨ ਨੰਬਰਾਂ ਦੀ ਵੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਦੇ ਮਾਲਕਾਂ ਨੂੰ ਅੰਤਿਮ ਸੂਚਨਾ ਦਿੱਤੀ ਗਈ ਹੈ।