logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਜੋਨ ਆਰਫਿਕੇ ਦੇ ਡੈਲੀ ਗੇਟ ਮੀਟਿੰਗ ਵਿੱਚ ਜੋਨ ਦੀ ਕਮੇਟੀ ਦੀ ਚੋਣ ਸਪੰਨ

ਮੱਲਾਂ ਵਾਲਾ -ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਫਿਰੋਜ਼ਪੁਰ ਦੇ ਜੋਨ ਆਰਿਫ ਕੇ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਰਾਮ ਲਾਲ ਆਰਫਿਕੇ ਵਿਖੇ ਹੋਈ। ਜਥੇਬੰਦੀ ਦੇ ਸਵਿਧਾਨ ਮੁਤਾਬਕ ਪਹਿਲਾਂ ਪਿੰਡ ਪੱਧਰੀ ਇਕਾਈਆਂ ਦੀ ਚੋਣ ਨਵੇਂ ਸਿਰੇ ਤੋਂ ਕੀਤੀਆਂ ਗਈਆਂ ਸਨ ਅਤੇ ਅਜ ਪਹਿਲੀ ਜੋਨ ਦੀ ਕਮੇਟੀ ਭੰਗ ਕਰ 56 ਡੈਲੀਗੇਟ ਦੀ ਸਹਿਮਤੀ ਨਾਲ ਫਿਰ ਤੋਂ ਜੋਨ ਦੀ ਕਮੇਟੀ ਦੀ ਨਵੀਂ ਚੋਣ ਕੀਤੀ ਗਈ, ਪਹਿਲਾਂ ਹਰਫੂਲ ਸਿੰਘ ਵਲੋਂ ਲਗਭਗ ਪਿਛਲੇ ਚਾਰ ਸਾਲਾਂ ਦੀ ਜੋਨ ਦੀ ਗਤੀਵਿਧੀਆਂ ਦੀ੍ ਰਿਪੋਰਟ ਕੀਤੀ ਗਈ ਪ੍ਰਾਪਤੀਆਂ ਅਤੇ ਘਾਟ ਕਮਜ਼ੋਰੀਆ ਤੇ ਵੀ ਚਰਚਾ ਕੀਤੀ ਗਈ। ਫਿਰ ਬਾਅਦ ਵਿੱਚ ਡੈਲੀਗੇਟਾ ਦੀ ਸਰਬਸੰਮਤੀ ਨਾਲ ਜੋਨ ਪ੍ਰਧਾਨ ਹਰਫੂਲ ਸਿੰਘ , ਜੋਨ ਸਕੱਤਰ ਅਜਮੇਰ ਸਿੰਘ , ਖਜ਼ਾਨਚੀ ਬਚਿੱਤਰ ਸਿੰਘ, ਪ੍ਰੈੱਸ ਸਕੱਤਰ ਸਲਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਬਾਘੇਵਾਲਾ, ਮੀਤ ਪ੍ਰਧਾਨ ਮਨਜੀਤ ਕੌਰ, ਮੀਤ ਪ੍ਰਧਾਨ ਬਲਵਿੰਦਰ ਕੌਰ, ਆਈ.ਟੀ.ਸੈੱਲ ਗੁਰਦੇਵ ਸਿੰਘ ਤੱਲੀ ਸੈਦਾ ਸ਼ਾਹੂ ,ਜਥੇਬੰਦਕ ਸਕੱਤਰ ਬਲਵਿੰਦਰ ਸਿੰਘ ਦਿਆਲਪੁਰੀਆ,ਲੰਗਰ ਇਨਚਾਰਜ ਗੁਰਨਾਮ ਸਿੰਘ, ਵਲੰਟੀਅਰ ਇਨਚਾਰਜ ਹਰਪ੍ਰੀਤ ਸਿੰਘ ਮੀਤ ਸੈਕਟਰੀ ਸੁਖਬੀਰ ਕੌਰ, ਮੀਤ ਸੈਕਟਰੀ ਭੁਪਿੰਦਰ ਸਿੰਘ , ਲੰਗਰ ਸਹਾਇਕ ਕੁਲਵੰਤ ਸਿੰਘ, ਕਾਰਜ ਸਿੰਘ ਅੱਛੇਵਾਲਾ, ਮਹਿੰਗਾ ਸਿੰਘ, ਨਿਰੰਜਨ ਸਿੰਘ ਮੇਘ ਸਿੰਘ, ਵਲੰਟੀਅਰ ਸਹਾਇਕ ਬਹਾਦਰ ਸਿੰਘ, ਗੁਰਵਿੰਦਰ ਸਿੰਘ ਲਾਡੀ, ਕੁਲਬੀਰ ਸਿੰਘ ਲਾਡੀ ਮਿੰਡੂ ਵਾਲਾ, ,ਸਲਾਹਕਾਰ ਚਰਨਜੀਤਸਿੰਘ ਖੁਸਪਿੰਦਰ ਸਿੰਘ ਹੀਰਾ ਸਿੰਘ, ਸੁਖਚੈਨ ਸਿੰਘ,ਦਰਬਾਰਾ ਸਿੰਘ, ਨਿਰਵੈਲ ਸਿੰਘ, ਗੁਰਮੀਤ ਸਿੰਘ ਜੋਗਿੰਦਰ ਸਿੰਘ, ਇੰਦਰਜੀਤ ਸਿੰਘ ਆਦਿ ਆਗੂਆਂ ਨੂੰ ਜਥੇਬੰਦੀ ਵਲੋਂ ਜ਼ੁਮੇਵਾਰੀ ਦਿਤੀ ਗਈ।

0
0 views

Comment