logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸਕੂਲ ਦਾ ਕੰਮ ਫੋਨ ਤੇ ਭੇਜਣਾ ਬੰਦ ਹੋਣਾ ਚਾਹੀਦਾ ਹੈ।

ਅੱਜ ਦੇ ਸਮੇਂ ਵਿੱਚ ਮੋਬਾਈਲ ਫੋਨ ਬੱਚਿਆਂ ਦੀ ਪੜ੍ਹਾਈ ਦਾ ਹਿੱਸਾ ਬਣਦੇ ਜਾ ਰਹੇ ਹਨ, ਪਰ ਸਕੂਲਾਂ ਵਿੱਚ ਬੱਚਿਆਂ ਦੇ ਹੱਕ ਵਿੱਚ ਫੋਨ ਦੀ ਬਜਾਇ ਕਾਪੀ ਅਤੇ ਕਿਤਾਬਾਂ ਨੂੰ ਵਧੇਰੇ ਤਰਜੀਹ ਮਿਲਣੀ ਚਾਹੀਦੀ ਹੈ। ਕਾਪੀ-ਕਿਤਾਬਾਂ ਨਾਲ ਬੱਚੇ ਧਿਆਨ ਨਾਲ ਲਿਖਣਾ, ਪੜ੍ਹਨਾ ਅਤੇ ਯਾਦ ਕਰਨ ਦੀ ਆਦਤ ਸਿੱਖਦੇ ਹਨ। ਇਸ ਨਾਲ ਉਨ੍ਹਾਂ ਦੀ ਲਿਖਤ ਸੁਧਰਦੀ ਹੈ ਅਤੇ ਦਿਮਾਗੀ ਵਿਕਾਸ ਵੀ ਚੰਗਾ ਹੁੰਦਾ ਹੈ।
ਮੋਬਾਈਲ ਫੋਨ ਜਿੱਥੇ ਜਾਣਕਾਰੀ ਦਾ ਸਾਧਨ ਹਨ, ਉੱਥੇ ਇਹ ਬੱਚਿਆਂ ਦਾ ਧਿਆਨ ਵੀ ਭਟਕਾਉਂਦੇ ਹਨ। ਖੇਡਾਂ, ਸੋਸ਼ਲ ਮੀਡੀਆ ਅਤੇ ਵੀਡੀਓਆਂ ਕਾਰਨ ਬੱਚੇ ਪੜ੍ਹਾਈ ਤੋਂ ਦੂਰ ਹੋ ਸਕਦੇ ਹਨ। ਇਸ ਦੇ ਨਾਲ ਅੱਖਾਂ ਦੀ ਰੌਸ਼ਨੀ ਅਤੇ ਸਿਹਤ ‘ਤੇ ਵੀ ਮਾੜਾ ਅਸਰ ਪੈਂਦਾ ਹੈ।
ਇਸ ਲਈ ਸਕੂਲਾਂ ਵਿੱਚ ਕਾਪੀ ਅਤੇ ਕਿਤਾਬਾਂ ਦੀ ਮਹੱਤਤਾ ਬਣਾਈ ਰੱਖਣੀ ਚਾਹੀਦੀ ਹੈ ਅਤੇ ਫੋਨ ਦੀ ਵਰਤੋਂ ਸਿਰਫ਼ ਜ਼ਰੂਰਤ ਪੈਣ ‘ਤੇ ਹੀ ਹੋਣੀ ਚਾਹੀਦੀ ਹੈ। ਬੱਚਿਆਂ ਦਾ ਭਵਿੱਖ ਚੰਗੀ ਸਿੱਖਿਆ ਅਤੇ ਸਹੀ ਆਦਤਾਂ ਨਾਲ ਹੀ ਸੁੰਦਰ ਬਣ ਸਕਦਾ ਹੈ।

13
407 views

Comment