logo
aima profilepic
Hukam Chand
ਡੀਸੀ ਦਫ਼ਤਰ ਦੇ ਸਬੰਧਤ ਦਫ਼ਤਰਾਂ ਵਿੱਚ ਹੜਤਾਲ ਜਾਰੀ ਕੰਮਕਾਜ ਠੱਪ
ਜੈਤੋ 14 ਨਵੰਬਰ (ਹੁਕਮ ਚੰਦ) ਪੰਜਾਬ ਸਰਕਾਰ ਦੇ ਡੀਸੀ ਦਫ਼ਤਰਾਂ ਨਾਲ ਸਬੰਧਤ ਦਫ਼ਤਰਾਂ ਵਿੱਚ ਹੜਤਾਲ ਲਗਾਤਾਰ ਜਾਰੀ। ਦਫਤਰ ਸਬੰਧਤ ਕਲਰਕ ਕਾਜੂ ਰਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਗੱਲ ਕਰੀਏ ਕੇਂਦਰ ਸਰਕਾਰ ਦੀ ਤਾਂ ਉਨ੍ਹਾਂ ਨੇ ਆਪਣੇ ਮੁਲਾਜ਼ਮਾਂ ਪ੍ਰਤੀ ਮਾਣਭੱਤਾ ਦਿੱਤਾ ਗਿਆ। ਪਰ ਪੰਜਾਬ ਸਰਕਾਰ ਆਪਣੇ ਵੱਲੋਂ ਕੀਤੇ ਗਏ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ। ਜੇਕਰ ਗੱਲ ਕਰੀਏ ਆਮ ਪਬਲਿਕ ਦੀ ਹੜਤਾਲ ਕਾਰਨ ਦਫ਼ਤਰਾਂ ਦੇ ਵਾਰ ਵਾਰ ਚੱਕਰ ਲਗਾ ਰਹੀ ਹੈ। ਇਸ ਮੌਕੇ ਰਾਜਵਿੰਦਰ ਸਿੰਘ, ਜਸਵਿੰਦਰ ਸਿੰਘ, ਸੁਖਪ੍ਰੀਤ ਸਿੰਘ, ਪਰਮਿੰਦਰ ਸਿੰਘ,ਬਿਮਲਾ ਦੇਵੀ, ਰਾਕੇਸ਼ ਕੁਮਾਰ,ਆਰ ਸੀ ਕੁਲਵਿੰਦਰ ਸਿੰਘ, ਨਵਦੀਪ ਕੁਮਾਰ ਕਜ਼ਨ ਕੁਮਾਰ, ਭੋਲਾ ਸਿੰਘ, ਲਖਵਿੰਦਰ ਸਿੰਘ ਖਾਰਾ, ਕ੍ਰਿਸ਼ਨਾ ਦੇਵੀ ਆਦਿ ਹਾਜ਼ਰ ਸਨ।