logo

ਟੈਕਸ ਕੀ ਹੈ ? ਅਤੇ ਕੀ ਹੂਣ ਇਹ ਫਾਇਨਾਂਸ ਸੈਕਟਰ ਦਾ ਕਾਨੂੰਨ ਜਾਂ ਫਾਰਮੂੱਲਾ ਨਾ ਹੋਕੇ ਸਾਡੇ ਕੇਂਦਰ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਦੇ ਰਿਸ਼ਤਿਆਂ ਦੇ ਮੁਤਾਬਕ ਲਿੱਤਾ ਜਾਂਦਾ ਹੈ ?

ਟੈਕਸ ਕੀ ਹੈ ਉਹ ਜੁਰਮਾਨਾ ਜੋ ਆਮ ਜਨਤਾ ਇਕ ਸੂਈ ਤੋਂ ਲੈਕੇ ਜਹਾਜ ਤੱਕ ਹਰ ਚੀਜ਼ ਜਾਂ ਸਾਮਾਨ ਦੀ ਖਰੀਦ ਅਤੇ ਬੇਚਣ ਮੋਕੇ ਸਰਕਾਰਾਂ ਨੂੰ ਅਦਾ ਕਰਦੀ ਹੈ,ਇਕ ਵਾਰ ਹੀ ਨਹੀਂ ਸਗੋਂ ਕਈ ਵਾਰ ਅਲੱਗ ਅਲੱਗ ਨਾਮ ਅਤੇ ਪਰਿਭਾਸ਼ਾ ਨਾਲ। ਕਈ ਵਾਰ ਤਾਂ ਸਾਰੇ ਟੈਕਸ ਦੇਣ ਦੇ ਬਾਵਜੂਦ ਵੀ ਬਿਲ ਦੇ ਅੰਤ ਵਿੱਚ ਕਾੳ ਸੈਸ ਅਤੇ ਸਰਵਿਸ ਟੈਕਸ ਦੇ ਨਾਮ ਨਾਲ। ਹੂਣ ਉਹ ਸਵਾਲ ਜੋ ਹਰ ਇੱਕ ਭਾਰਤੀਯ ਨੂੰ ਸੜਕਾਂ ਤੇ ਉਤਰ ਕੇ ਇਸ ਦੇਸ਼ ਦੇ ਪ੍ਰਧਾਨ ਨਾਗਰਿਕ (ਪ੍ਰਧਾਨ ਮੰਤਰੀ)ਤੋਂ ਹੀ ਨਹੀਂ ਸਗੋਂ ਆਪਣੀ ਆਪਣੀ ਸੂਬਾ ਸਰਕਾਰਾਂ ਦੇ ਮੁਖੀਆ ਮੁਖਮੰਤਰੀ ਸਾਹਿਬ ਤੋਂ ਵੀ ਪੁਛਿਆ ਜਾਣਾ ਬਣਦਾ ਹੈ।ਇੱਕ ਚੋਪਹੀਆ ਵਾਹਨ ਜਦੋਂ ਵੇਚਿਆ ਜਾਂਦਾ ਹੈ ਤਾਂ ਕਿ ਉਸ ਵਾਹਨ ਦਾ 5-10-15ਸਾਲ ਦਾ ਹੀ ਟੈਕਸ ਲਿੱਤਾ ਜਾਂਦਾ ਹੈ। ਇਹ ਸਵਾਲ ਇਸ ਕਰਕੇ ਹੈ ਕਿ ਬੀਤੇ ਦਿਨੀਂ ਕੁਝ ਸਰਕਾਰਾਂ ਨੇ ਨਵੇਂ ਫੂਰਮਾਨ 15ਸਾਲ ਪੁਰਾਣੇ ਸਾਰੇ ਚੋਪਹੀਆ ਵਾਹਨ ਚਲਾਉਣ ਤੇ ਪਾਬੰਦੀ ਦੇ ਜਾਰੀ ਕੀਤੇ ਹਨ।ਆਮ ਜਨਤਾ ਤੋਂ ਟੈਕਸ ਵੀ ਹਰ ਸਾਲ ਹੀ ਲਿੱਤਾ ਜਾਵੇ ਕਿਉਂ ਅਰਬਾਂ ਰੁਪਏ ਦੇ ਘੁਟਾਲਿਆਂ ਦੀ ਆੜ ਦੇ ਵਿੱਚ ਇਹ ਸਾਰੇ ਮਨਮਰਜ਼ੀ ਵਾਲੇ ਕਾਨੂੰਨ ਰਾਤੋਂਰਾਤ ਪਾਸ ਕੀਤੇ ਜਾਂਦੇ ਹਨ।
ਗਰੀਬਾਂ ਨੂੰ ਕਿਉਂ ਮਾਰਨਾ ਲਿਆ ਹੋਇਆ ਹੈ ਪੀ ਐਮ ਸਾਹਿਬ। ਕੋਈ ਇੱਕ ਪ੍ਰੈਸ ਕਾਨਫਰੰਸ ਕਰੋ ਅਤੇ ਆਮ ਜਨਤਾ ਦੇ ਹੱਕ ਵਿੱਚ ਲਿੱਤਾ ਕੋਈ ਇੱਕ ਕਾਨੂੰਨ ਦੱਸੋ ਜੋ ਆਮ ਜਨਤਾ ਦੇ ਹਿੱਤ ਵਿੱਚ ਹੋਵੇ।ਹਿੰਦੁਤਵ, ਹਿੰਦੁ, ਮੁਸਲਿਮ,ਮੰਦਿਰ ਅਤੇ ਮਸਜਿਦ ਤੋਂ ਇਲਾਵਾ ਆਮ ਇਨਸਾਨ ਵਾਸਤੇ ਹੋਵੇ।
ਗਰੀਬ ਮਰ ਗਿਆ ਹੈ ਉਸਤੇ ਰਹਿਮ ਕਰੋ ਹੂਣ ਤਾਂ ਸੁਧਰ ਜਾਵੋ।ਇੱਕ ਗੱਲ ਹੋਰ ਇਹ ਟੈਕਸ ਸਿਸ਼ਟਮ ਇਕੋ ਜਿਹਾ ਕਿਉਂ ਨਹੀਂ ਹੈ ? ਕਿਸੀ ਤੋਂ ਬੇਅੰਤ ਟੈਕਸ ਲਿੱਤਾ ਜਾ ਰਿਹਾ ਹੈ ਕਿਸੀ ਤੋਂ ਬਿਲਕੁਲ ਵੀ ਨਹੀਂ।
7ਕਰੋੜ ਦੀ ਕਮਾਈ ਤੇ 3ਕਰੋੜ ਦਾ ਟੈਕਸ 20ਕਰੋੜ ਦੇ ਬਿਜਨਿਸ ਪ੍ਰਾਫਿਟ ਤੇ 80ਲੱਖ ਦਾ ਟੈਕਸ।
ਰਾਜਕੀਯ ਪਾਰਟੀ ਦੀ 7000ਕਰੋੜ ਦੀ ਕਮਾਈ ਤੇ 0 ਟੈਕਸ। ਆਈ ਪੀ ਐੱਲ ਦੀ 12000ਕਰੋੜ ਦੀ ਕਮਾਈ ਤੇ 0ਟੈਕਸ। ਇਹੀ ਕਾਰਣ ਹੈ ਕਿ ਗਰੀਬ ਦਿਨੋਂ ਦਿਨ ਗਰੀਬ ਹੂੰਦਾ ਜਾ ਰਿਹਾ ਹੈ ਅਤੇ ਅਮੀਰ ਦਿਨੋ ਦਿਨ ਅਮੀਰ।
ਅਰਬਾਂ ਦਾ ਟੈਕਸ ਆਮ ਜਨਤਾ ਦੀ ਮਿਹਨਤ ਦੀ ਕਮਾਈ ਹੈ ਹਰਾਮ ਦਾ ਪੈਸਾ ਨਹੀਂ।ਇਸਦਾ ਇਸਤੇਮਾਲ ਜਨਤਾ ਦੀ ਭਲਾਈ ਵਾਸਤੇ ਸੜਕਾਂ ਦੇ ਨਿਰਮਾਣ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਦੇਸ਼ ਦੇ ਵਿਕਾਸ ਲਈ ਕਰੋ।ਆਪਣੇ ਮਿੱਤਰ ਕਾਰਪੋਰੇਟ ਘਰਾਨਿਆਂ ਦੇ ਲੋਨ ਮਾਫੀ ਅਤੇ ਦੋਸਤੀਆਂ ਨਿਭਾਉਣ ਵਿੱਚ ਅਤੇ ਵਿਦੇਸ਼ ਦੌਰਿਆਂ ਵਿੱਚ ਸਾਡੇ ਮੁਲਕ ਦਾ ਡੰਕਾ ਬਜਾਉਣ ਵਿੱਚ ਨਾ ਕਰੋ ਬਹੁਤ ਬੱਜ ਗਿਆ ਡੰਕਾ।
ਸੁਬਾ ਸਰਕਾਰ ਮੁੱਖੀ ਮੁੱਖ ਮੰਤਰੀ ਸਾਹਿਬ ਅੱਗੇ ਵੀ ਹੱਥ ਜੋੜ ਕੇ ਬੇਨਤੀ ਜਮੀਨ ਨਾਲ ਅਤੇ ਆਮ ਜਨਤਾ ਨਾਲ ਜੂੜੇ ਰਹੋ।ਮੁੱਖ ਮੰਤਰੀ ਸਾਹਿਬ ਵਾਅਦੇ ਕੱਲੇ ਕਰਨ ਵਾਸਤੇ ਨਹੀਂ ਹੂੰਦੇ ਬਲਕਿ ਪੂਰੇ ਵੀ ਕਰਨੇ ਹੂੰਦੇ ਹਨ। ਤਕਰੀਬਨ 40-45ਦਿਨ ਪਹਿਲਾਂ ਤੁਸੀਂ ਲੁਧਿਆਣਾ ਦੀ ਡੇਅਰੀਆਂ ਲਾਡੋਵਾਲ ਰੋਡ ਨੂੰ 10-15ਦਿਨ ਵਿੱਚ ਬਨਾਉਣ ਦਾ ਵਾਅਦਾ ਕੀਤਾ ਸੀ।ਬਲਕਿ ਉਥੇ ਖੜੇ ਸਰਕਾਰੀ ਅਫ਼ਸਰ ਦੀ ਪੀਠ ਤਾਂ ਇਸ ਰੋਡ ਤੋਂ ਲੰਗਣ ਵਾਲੇ ਹਰ ਰਾਹਗੀਰ ਤੋਂ ਥਾਪੜੀ ਜਾਣੀ ਬਣਦੀ ਹੈ ਨਾਲ ਹੀ ਤੁਹਾਡਾ ਵੀ ਇੱਕ ਚੱਕਰ ਇਸ ਰੋਡ ਤੋਂ ਕਢਵਾਉਣਾ ਬਣਦਾ ਹੈ ਤਾਕਿ ਤੁਸੀਂ ਵੀ ਇਸ ਸੜਕ ਦਾ ਕੰਫਰਟ ਲੇਵਲ ਚੈਕ ਕਰ ਸਕੋ।

11
4144 views