logo

ਪੰਜਾਬ ਨੂੰ,ਪੰਜਾਬੀਅਤ ਨੂੰ,ਜਮੀਰ ਨੂੰ ਬਚਾਉਣ ਖਾਤਰ ਜਾਗ ਜਾੳ ਪੰਜਾਬੀੳ।ਕਿਉਂਕਿ ਤਮਾਸ਼ਗੀਨ,ਤਮਾਸ਼ਬੀਨ ਅਤੇ ਏਜੰਟ ਕਦੇ ਸਰਕਾਰ ਸੂਬਾ ਜਾਂ ਮੁਲਕ ਨਹੀਂ ਚਲਾ ਸਕਦੇ।ਆਪਣਾ ਪੰਜਾਬੀਆਂ ਦਾ ਆਉਣ ਵਾਲਾ ਸਮਾਂ ਤਾਂ ਹੋਰ ਵੀ ਮਾੜਾ ਹੋਣਾ ਕਿਉਂਕਿ ਆਪਾਂ ਤਾਂ ਕੇਂਦਰ ਦੀ ਅੱਖੀਂ ਪਹਿਲਾਂ ਹੀ ਚੜੇ ਹੋਏ ਸੀ ਤੇ ਹੁਣ ਇਹ ਬਾਹਰੀ ਏਜੰਟ ਜਿਹਨਾਂ ਨੂੰ ਪਤਾ ਕਿ ਇਹਨਾਂ ਦੇ ਆਪਣੇ ਸੂਬਿਆਂ ਵਾਲੇ ਤਾਂ ਇੰਨਾ ਦੇ ਨਾਲ ਖੜਨਾ ਤੇ ਗੱਲ ਕਰਨਾ ਵੀ ਪਸੰਦ ਨਹੀ ਕਰਦੇ,ਜੇਕਰ ਹੁਣ ਵੀ ਸੁੱਤੇ ਰਹੇ।

ਪੰਜਾਬ,ਪੰਜਾਬੀਅਤ ਅਤੇ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਜੇਕਰ ਪੰਜਾਬੀ ਅੱਜ ਵੀ ਜਾਗ ਜਾਣਗੇ ਤਾਂ ਬਹੁਤ ਚੰਗਾ ਹੋਏਗਾ ਨਹੀਂ ਤਾਂ ਇਹਨਾਂ ਏਜੈਂਟਾਂ ਨੇ ਅੱਜ ਵੀ ਕੱਲ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡੇ ਪੰਜਾਬ ਦੀ ਉਹ ਦਸ਼ਾ ਕਰ ਦੇਣੀ ਹੈ ਕਿ ਅਸੀਂ ਇੱਕ ਦੂਜੇ ਨੂੰ ਮੂੰਹ ਦਿਖਾਉਣ ਦੇ ਕਾਬਲ ਵੀ ਨਜ਼ਰ ਨਹੀਂ ਆਵਾਂਗੇ।ਸਾਡੀ ਹੋਂਦ ਸਾਡਾ ਰਸੂਕ ਸਾਡਾ ਪਿਛੋਕੜ ਸਾਡਾ ਵਿਰਸਾ ਸੱਭ ਕੁੱਝ ਖਤਮ ਕਰ ਦਿੱਤਾ ਜਾਊਗਾ ਅਤੇ ਅਸੀਂ ਹੱਥ ਮਲਦੇ ਰਹਿ ਜਾਵਾਂਗੇ। ਇੱਕ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖਣਾ ਕਿ ਅਸੀਂ ਕੇਂਦਰ ਸਰਕਾਰ ਦੇ ਅੱਖੀ ਤਾਂ ਪਹਿਲਾਂ ਹੀ ਚੜੇ ਹੋਏ ਹਾਂ ਹੁਣ ਸੂਬਾ ਸਰਕਾਰ ਵੀ ਕੇਂਦਰ ਸਰਕਾਰ ਵਾਸਤੇ ਹੀ ਇੱਕ ਏਜੰਟ ਦੇ ਤੌਰ ਤੇ ਕੰਮ ਕਰ ਰਹੀ ਹੈ।ਜੇਕਰ ਨਹੀਂ ਯਕੀਨ ਤਾਂ ਜਿਹੜੇ ਪਹਿਲਾਂ ਕਿਸਾਨਾਂ ਵਾਲੇ ਤਿੰਨ ਕਾਨੂੰਨ ਰੱਦ ਕਰਾਉਣ ਵਾਸਤੇ ਇੰਨਾ ਚਿਰ ਕਿਸਾਨ ਧਰਨੇ ਤੇ ਬੈਠੇ ਰਹੇ ਉਹ ਦੁਬਾਰਾ ਫਨ ਚੱਕ ਕੇ ਕਿੱਦਾਂ ਖੜੇ ਹੋ ਗਏ ਇਸ ਬਾਰੇ ਸੋਚਣਾ।
ਮੇਰੀ ਉਮਰ ਅੱਜ 48 ਸਾਲ ਹੈ ਮੈਂ ਅੱਜ ਤੋਂ ਪਹਿਲਾਂ ਕਦੇ ਵੀ ਸੂਬਾ ਪੰਜਾਬ ਨੂੰ ਛੱਡੋ ਪੂਰੇ ਮੁਲਕ ਵਿੱਚ ਕਿਸੇ ਵੀ ਪਾਰਟੀ ਪ੍ਰਧਾਨ ਨੂੰ ਜਾਂ ਪਾਰਟੀ ਦੇ ਮੁੱਖੀ ਨੂੰ ਇਹ ਆਖਦੇ ਕਦੇ ਨਹੀਂ ਸੁਣਿਆ। ਕਿ ਜੇਕਰ ਤੁਸੀਂ ਵਿਪੱਖ ਦਾ ਕੋਈ ਨੁਮਾਇੰਦਾ ਜਿਤਵਾ ਦਿਓਗੇ ਤਾਂ ਤੁਹਾਡਾ ਕੋਈ ਕੰਮ ਨਹੀਂ ਹੋਏਗਾ ਕਿਉਂਕਿ ਸਰਕਾਰ ਤਾਂ ਵਿਪੱਖ ਦੀ ਇਸ ਵਕਤ ਪੰਜਾਬ ਵਿੱਚ ਰਾਜ ਕਰਦੀ ਹੈ।ਮੈਂ ਇਹ ਜਾਣਨ ਲਈ ਬੜਾ ਉਤਸੁੱਕ ਹਾਂ ਕਿ ਆਪਾਂ ਪੰਜਾਬੀ ਜਿਨਾਂ ਨੇ ਤਕਰੀਬਨ ਪਿਛਲੇ ਤਕਰੀਬਨ ਅੱਠ ਦਹਾਕਿਆਂ ਤੋਂ ਜਾਂ ਜਦੋਂ ਦਾ ਮੈਂ ਹੋਸ਼ ਸੰਭਾਲਿਆ ਹੈ ਤਕਰੀਬਨ ਸਾਢੇ ਚਾਰ ਦਹਾਕਿਆਂ ਤੋਂ ਕਿਸੇ ਮੁੱਖ ਮੰਤਰੀ ਜਾਂ ਕਿਸੇ ਪਾਰਟੀ ਪ੍ਰਧਾਨ ਦਾ ਇਹੋ ਜਿਹਾ ਬਿਆਨ ਕਦੇ ਵੀ ਨਹੀਂ ਸੁਣਿਆ। ਜਿਹੋ ਜਿਹਾ ਬਿਆਨ ਐਤਕਾਂ ਕੇਜਰੀਵਾਲ ਸਾਹਿਬ ਨੇ ਸਟੇਜ ਤੋਂ ਇੱਕ ਧਮਕੀ ਦੇ ਰੂਪ ਵਿੱਚ ਦਿੱਤਾ।
ਮੈਂ ਕਿਸੇ ਪਾਰਟੀ ਵੱਲੋਂ ਨਾ ਕਦੇ ਲਿਖਿਆ ਨਾ ਕਦੇ ਲਿਖਣਾ। ਨਾ ਮੈਂ ਕਿਸੇ ਦੀ ਹਮਾਇਤ ਕਰਦਾਂ।ਪਰ ਅਸੀਂ ਪੰਜਾਬੀ ਉਸ ਹੋਂਦ ਦੇ ਮਾਲਕ ਹਾਂ ਜਿਸ ਵਿੱਚ ਜੇ ਬਿਨਾਂ ਕਿਸੇ ਗਲਤੀ ਤੋਂ ਪਿਓ ਵੀ ਇੱਕ ਤੋਂ ਦੂਜਾ ਥੱਪੜ ਮਾਰ ਦਿੰਦਾ ਹੈ ਤਾਂ ਅਸੀਂ ਪਿਓ ਨੂੰ ਵੀ ਘੂਰਨ ਲੱਗ ਜਾਂਦੇ ਹਾਂ, ਤੇ ਬਾਹਰੋਂ ਆਏ ਇਹ ਏਜੈਂਟ ਜਿਹਨਾਂ ਦੀ,"ਕੀ ਕੀਮਤ ਹੈ" ਇਹ ਦੱਸਣ ਦੀ ਲੋੜ ਨਹੀਂ ਜੇਕਰ ਇਹਨਾਂ ਨੇ ਕੁਝ ਚੰਗਾ ਕੀਤਾ ਹੁੰਦਾ ਤਾਂ ਦਿੱਲੀ ਇਹਨਾਂ ਨੂੰ ਦਿਲ ਨਾਲ ਲਾ ਕੇ ਨਾ ਰੱਖਦੀ।ਉਥੋਂ ਤਾਂ ਇਹ ਬਾਹਰ ਨਿਕਲੇ ਨੇ ਉਹ ਵੀ ਇੰਨੀ ਬੁਰੀ ਦਸ਼ਾ ਨਾਲ ਕਿ ਆਪਣੇ ਮੂੰਹੋਂ ਕਦੇ ਨਾ ਬੋਲ ਸਕਦੇ ਨੇ ਨਾ ਕੰਨੀ ਸੁਣਨ ਦੀ ਹਿੰਮਤ ਰੱਖਦੇ ਨੇ ਤੇ ਇਹਨਾਂ ਦੀ ਇੰਨੀ ਹਿੰਮਤ ਕਿੱਦਾਂ ਪੈ ਜਾਂਦੀ ਹੈ।ਸਾਡੇ ਸੂਬੇ ਵਿੱਚ ਆ ਕੇ ਇਹ ਸਾਡੇ ਪੰਜਾਬੀਆਂ ਕੋਲੋਂ ਬਾਹਰਲੇ ਬੰਦੇ ਵਾਸਤੇ ਵੋਟਾਂ ਮੰਗਣ ਲੱਗ ਜਾਂਦੇ ਨੇ।ਉਹ ਵੀ ਡਰਾ ਧਮਕਾ ਕੇ ਕੀ ਸਾਡੇ ਕੋਲ ਇਹਨਾਂ ਨੂੰ ਜਵਾਬ ਦੇਣ ਵਾਸਤੇ ਕੋਈ ਸ਼ਬਦ ਨਹੀਂ ਹਨ।
ਜਿਹੜਾ ਪੰਜਾਬ ਦਾ ਹੋ ਕੇ ਤੇ ਪੰਜਾਬ ਬਾਰੇ ਨਹੀਂ ਸੋਚ ਸਕਦਾ ਜੀ ਹਜੂਰੀ ਵਿੱਚ ਲੱਗਿਆ ਰਹਿੰਦਾ। ਗੁਲਾਮਾਂ ਦੀ ਤਰ੍ਹਾਂ ਪਹਿਲਾਂ ਤਾਂ ਸਾਨੂੰ ਉਹ ਮੁੱਖ ਮੰਤਰੀ ਹੀ ਪਸੰਦ ਨਹੀਂ। ਜੇਕਰ ਉਹ ਫਿਰ ਵੀ ਜੀ ਹਜੂਰੀ ਕਰਕੇ ਬਣ ਬੈਠਾ ਹੈ ਤਾਂ ਉਹਨੂੰ ਲਾਉਣਾ ਸਾਡੇ ਪੰਜਾਬੀਆਂ ਦੇ ਸਾਡੀ ਜਨਤਾ ਦੇ ਆਪਣੇ ਸਾਰਿਆਂ ਦੇ ਹੱਥ ਹੀ ਹੈ। ਜਿਹੜਾ ਧਮਕਾ ਕੇ ਵੋਟ ਮੰਗੇ ਉਹਨੂੰ ਤਾਂ ਘਰ ਤੋਂ ਬਾਹਰ ਦਾ ਰਾਹ ਪਹਿਲਾਂ ਹੀ ਦਿਖਾ ਦੇਣਾ ਚਾਹੀਦਾ ਹੈ।ਬਾਕੀ ਰਹੀ ਗੱਲ ਕੌਣ ਜਿਤੂ ਕੌਣ ਹਾਰੂ ਉਹ ਤਾਂ 23 ਤਰੀਕ ਨੂੰ ਪਤਾ ਲੱਗ ਹੀ ਜਾਣਾ।ਜਿੱਤੇ ਜਿਹੜਾ ਮਰਜ਼ੀ ਪਰ ਪੰਜਾਬ ਦਾ ਹੋਣਾ ਚਾਹੀਦਾ ਲੁਧਿਆਣੇ ਦਾ ਹੋਣਾ ਚਾਹੀਦਾ ਕਿਉਂਕਿ ਸੂਣੁ ਉਹ ਜਿਹਨੂੰ ਸਮਝ ਆਊ ਜਿਹਨੂੰ ਸਮਝ ਹੀ ਨਾ ਆਊ ਉਹ ਸੁਣੂ ਕਿਹਦੀ। ਜਾਂ ਤਾਂ ਤੁਸੀਂ ਬੋਲਦੇ ਥਕ ਜਾਓਗੇ ਜਾ ਇਹਨਾਂ ਨੇ ਟਰਾਂਸਲੇਟਰ ਰੱਖ ਲੈਣਾ ਫਿਰ ਟਰਾਂਸਲੇਟਰ ਨੂੰ ਮਿਲਿਆ ਕਰਿਓ।ਟਰਾਂਸਲੇਟਰ ਅੱਗੇ ਪਹੁੰਚਦੀ ਕਰਦਾ ਨਹੀਂ ਕਰਦਾ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਉਹ ਆਪਾਂ ਸਾਰੇ ਦੇਖਦੇ ਹੀ ਆਂ।

17
6121 views