logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

"ਭਵਿੱਖ" ਆਪਣੀ ਆਉਣ ਵਾਲੀਆਂ ਪੀੜੀਆਂ ਦਾ।ਛੋਟੀ ਜਿਹੀ ਪਰ ਸੋਚਣ ਯੋਗ ਜਿਹੜਾ ਇਸਨੂੰ ਨਾ ਹੀ ਪੜ ਸਕੇ ਅਤੇ ਜੋ ਪੜ ਕੇ ਵੀ ਨਾ ਸੋਚ ਸਕੇ ਬਹੁਤ ਮਜਬੂਰ ਹੀ ਹੋਵੇਗਾ।

ਦੇਸ਼ਵਾਸੀਉ ਸਮਾਂ ਬਹੁਤ ਘੱਟ ਹੈ ਸਾਡੇ ਸਾਰਿਆਂ ਕੋਲ ਆਪਣੀ ਆਉਣ ਵਾਲੀਆਂ ਪੀੜੀਆਂ ਦੇ ਚੰਗੇ ਭਵਿੱਖ ਦੀ ਖਾਤਰ ਜਾਗ ਜਾਵੋ ਤਾਂ ਵਧੀਆ ਹੋਵੇਗਾ।
"ਉਮਰ ਕੀ ਮਾਇਨੇ ਰੱਖਦੀ ਹੈ" ਉਮਰ ਦਾ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਸਦੇ ਦੁਆਰਾ ਕੀਤੇ ਜਾਣ ਵਾਲੇ ਕਿਰਿਆ ਕਲਾਂਪਾਂ ਦੇ ਵਿੱਚ ਜਿਵੇਂ ਕਿ ਪੜ੍ਹਾਈ ਵਾਸਤੇ,ਨਰਸਰੀ ਵਿੱਚ ਦਾਖਲਾ ਕਰਾਉਣ ਵਾਸਤੇ ਉਮਰ ਦੇਖੀ ਜਾਂਦੀ ਹੈ,ਮੈਟਰਿਕ ਵਾਸਤੇ ਉਮਰ ਦੇਖੀ ਜਾਂਦੀ ਹੈ,ਲਾਈਸੈਂਸ ਵਾਸਤੇ ਉਮਰ ਦੇਖੀ ਜਾਂਦੀ ਹੈ, ਬਾਲਗ ਨਾਬਾਲਗ ਵਾਸਤੇ ਵੀ ਉਮਰ,ਤੋਂ ਤੈਅ ਕੀਤਾ ਜਾਂਦਾ ਹੈ। ਵਿਆਹ ਵਾਸਤੇ ਉਮਰ ਦੇਖੀ ਜਾਂਦੀ ਹੈ।
ਇੱਥੇ ਤੱਕ ਕੀ ਹਰ ਸਰਕਾਰੀ ਅਫਸਰ ਦੀ ਰਿਟਾਇਰਮੈਂਟ ਉਮਰ ਦੇਖ ਕੇ ਹੀ ਕੀਤੀ ਜਾਂਦੀ ਹੈ।ਫੇਰ ਰਾਜਨੀਤੀ ਦਾ ਉਮਰ ਨਾਲ ਕੋਈ ਲੈਣ ਦੇਣ ਕਿਉਂ ਨਹੀਂ, ਜਾਂ ਡਿਗਰੀ ਦੀ ਲੋੜ ਕਿਉਂ ਨਹੀਂ, ਕਿਉਂ ਸਾਡੇ ਮੁਲਕ ਦਾ ਭਵਿੱਖ ਕੁਛ ਫਿਰਕਾ ਪ੍ਰਸਤ ਲੋਕ ਜਿਨਾਂ ਦੀ ਉਮਰ ਅਤੇ ਦਿਮਾਗ਼ ਸ਼ਾਇਦ ਕੁਝ ਸੋਚਣ ਦੇ ਕਾਬਲ ਵੀ ਨਹੀਂ ਬਚਿਆ। ਉਹ ਸਾਡੇ ਅਤੇ ਸਾਡੇ ਬੱਚਿਆਂ ਦੇ ਜਾਂ ਆਣ ਵਾਲੀ ਪੀੜੀਆਂ ਦੇ ਭਵਿੱਖ ਤੈਅ ਕਰਦੇ ਹਨ।ਇਥੇ ਤੱਕ ਕਿ ਉਹ ਜਿਹਨਾਂ ਦੇ ਆਪਣੇ ਚਰਿੱਤਰ ਪ੍ਰਮਾਣ ਪੱਤਰ ਉਪਰ ਦਾਗਾਂ ਦੀ ਭਰਮਾਰ ਹੂੰਦੀ ਹੈ।ਉਹ ਸਾਡੇ ਅਤੇ ਸਾਡੀ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਵਾਸਤੇ ਦੇਸ਼ ਦੀ ਸੰਸਦ ਵਿੱਚ ਬੈਠ ਕੇ ਸਗੋਂ ਬੈਠ ਕੇ ਹੀ ਕਿਉਂ ਸਮੇਂ ਸਮੇਂ ਤੇ ਆਪਣੀ ਸੋਲਾਂ ਕਲਾਂਵਾਂ ਦਾ ਪ੍ਰਦਰਸ਼ਨ ਵੀ ਸੰਸਦ ਦੇ ਅੰਦਰ ਵਿਖਾ ਕੇ ਸਾਡੇ ਸਾਰਿਆਂ ਦੇ ਉੱਜਵਲ ਭਵਿੱਖ ਦਾ ਨੀਂਹ ਪੱਥਰ ਰੱਖਦੇ ਹਨ।
ਇਸ ਵਿੱਚ ਗਲਤੀ ਉਹਨਾਂ ਦੀ ਨਹੀਂ ਸਗੋਂ ਸਾਡੀ ਆਪਣੀ ਹੈ,ਚੁਣਾਵ ਆਯੋਗ ਦੀ ਹੈ,ਦੇਸ਼ ਦੇ ਹਰ ਆਮ ਨਾਗਰਿਕ ਦੀ ਹੈ ਜਿਸ ਨੂੰ ਵੋਟ ਪਾ ਕੇ ਆਪਣਾ ਨੇਤਾ ਆਪਣਾ ਮੰਤਰੀ ਅਤੇ ਆਪਣੀ ਸਰਕਾਰ ਚੁਣਨ ਦਾ ਮੌਕਾ ਮਿਲਦਾ ਹੈ।ਕਿਉਂ ਅਸੀਂ ਉਹਨਾਂ ਚੋਣਾਂ ਦਾ ਬਾਈਕਾਟ ਨਹੀਂ ਕਰਦੇ ਕਿਉਂ ਅਸੀਂ ਗੂੰਗੇ ਬੋਲੇ ਅਤੇ ਅੰਨੇ ਬਣ ਜਾਉਂਦੇ ਹਾਂ।ਅਸੀਂ ਕਿਉਂ ਪੜ੍ਦੇ ਹਾਂ ਜੇਕਰ ਅਸੀਂ ਉਸ ਪੜ੍ਹਾਈ ਦਾ ਇਸਤੇਮਾਲ ਹੀ ਨਹੀਂ ਕਰਨਾ। ਜੇਕਰ ਇੱਕ ਆਮ ਵੋਟਰ ਜਾ ਆਮ ਨਾਗਰਿਕ ਚਾਹੇ ਤਾਂ ਕੀ ਉਹ ਆਪਣੇ ਆਉਣ ਵਾਲੀ ਪੀੜੀਆਂ ਦਾ ਭਵਿੱਖ ਨਹੀਂ ਸੁਧਾਰ ਸਕਦਾ।ਉਸ ਦੇ ਵਾਸਤੇ ਸਾਨੂੰ ਅੱਜ ਹੀ ਜਾਗਣਾ ਪਵੇਗਾ ਜੇ ਜਾਗ ਜਾਵਾਂਗੇ ਤਾਂ ਆਉਣ ਵਾਲੀ ਪੀੜੀਆਂ ਸਾਨੂੰ ਯਾਦ ਰੱਖਣਗੀਆਂ ਨਹੀਂ ਤਾਂ ਇਹ ਵੀ ਕੁਝ ਨਹੀਂ ਪਤਾ ਕਿ ਆਪਣੀ ਪੀੜੀ ਆਖ਼ਰੀ ਹੀ ਹੋਵੇ।ਇਸ ਤੋਂ ਬਾਅਦ ਪੀੜੀਆਂ ਅੱਗੇ ਨੂੰ ਕੁਝ ਨਾ ਦੇਖ ਸਕਣ। ਇਹ ਬਹੁਤ ਵੱਡਾ ਕੌੜਾ ਸੱਚ ਹੈ।ਸਾਥੀਓ ਇਸ ਵੱਲ ਅੱਜ ਧਿਆਨ ਦੇ ਲਵਾਂਗੇ ਤਾਂ ਬਹੁਤ ਚੰਗਾ ਰਹੇਗਾ ਨਹੀਂ ਤਾਂ ਹੱਥ ਤਾਂ ਅੱਜ ਵੀ ਆਪਾਂ ਮਲ ਹੀ ਰਹੇ ਹਾਂ।
ਆਓ ਆਪਾਂ ਅੱਜ ਇੱਕ ਪ੍ਰਣ ਲਈਏ ਆਪਣੇ ਆਉਣ ਵਾਲੀਆਂ ਪੀੜੀਆਂ ਦੇ ਚੰਗੇ ਭਵਿੱਖ ਦੀ ਖਾਤਰ ਆਪਾਂ ਚੰਗੇ ਚਰਿੱਤਰ ਅਤੇ ਪੜੇ ਲਿਖੇ,ਸੂਝਵਾਨ ਅਤੇ ਨੌਜਵਾਨ ਚੰਗੇ ਚਰਿੱਤਰ ਵਾਲੇ ਨੇਤਾ ਅਤੇ ਮੰਤਰੀ ਹੀ ਸਰਕਾਰ ਵਾਸਤੇ ਚੁਣਾਂਗੇ। ਆਪਣੀ ਵੋਟ ਦਾ ਸਹੀ ਅਤੇ ਸੁਰੱਖਿਤ ਇਸਤੇਮਾਲ ਕਰੋ।ਇਹ ਕਿਸੇ ਇੱਕ ਵੋਟ ਵਾਸਤੇ ਜਾਂ ਇੱਕ ਪਦ ਦੀ ਚੁਣਾਵ ਵਾਸਤੇ ਗੱਲ ਨਹੀਂ ਕੀਤੀ ਜਾ ਰਹੀ,ਬਲਕਿ ਇਹ ਇੱਕ ਸਰਪੰਚ,ਕਾਉਂਸਲਰ ਐਮਐਲਏ, ਐਮਪੀ, ਮੁੱਖ ਮੰਤਰੀ,ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਇਹਨਾਂ ਸਾਰੇ ਅਹੁਦਿਆਂ ਵਾਸਤੇ ਕੀ ਆਪਾਂ ਆਪਣੀਆਂ ਅੱਖਾਂ,ਕੰਨ ਅਤੇ ਮੂੰਹ ਖੁੱਲਾ ਨਹੀਂ ਰੱਖ ਸਕਦੇ, ਜੇਕਰ ਨਹੀਂ ਤਾਂ ਆਪਾਂ ਵੀ ਇੱਕ ਪਸ਼ੂ ਦੇ ਸਮਾਨ ਹੀ ਜ਼ਿੰਦਗੀ ਜੀਅ ਰਹੇ ਹਾਂ ਇਸ ਗੱਲ ਨੂੰ ਧਿਆਨ ਰੱਖਿਓ ਅਤੇ ਫੇਰ ਆਉਣ ਵਾਲੀਆਂ ਪੀੜੀਆਂ ਸਾਡੀਆਂ ਦੁਬਾਰਾ ਫੇਰ ਬਾਂਦਰ ਬਣ ਜਾਣਗੀਆਂ ਇਸ ਕਰਕੇ ਜਿੰਨੀ ਛੇਤੀ ਜਾਗ ਜਾਈਏ ਉਨਾ ਚੰਗਾ ਹੋਵੇਗਾ ਸਾਡੇ ਸਾਰਿਆਂ ਵਾਸਤੇ।
ਕਦੇ ਧਿਆਨ ਦੇਣਾ ਜਿਹੜੇ ਸਾਡੇ ਵਾਸਤੇ ਸੰਸਦ ਵਿੱਚ ਅਤੇ ਸਟੇਜਾਂ ਦੇ ਉੱਤੇ ਲੜੋ ਲੜਾਈ ਹੁੰਦੇ ਹਨ ਕੀ ਉਹ ਦੁਬਾਰਾ ਇੱਕ ਦੂਜੇ ਦੇ ਮੱਥੇ ਨਹੀਂ ਲੱਗਦੇ ਇਹ ਵਿਚਾਰਯੋਗ ਹੈ ਕਿਉਂਕਿ ਜੇਕਰ ਤੁਸੀਂ ਇਹਨਾਂ ਨੂੰ ਸੰਸਦ ਵਿੱਚ ਲੜਦੇ ਵੇਖਣ ਤੋਂ ਬਾਅਦ ਉਸ ਸ਼ਾਮ ਨੂੰ ਇਕੱਠੇ ਬੈਠ ਕੇ ਇੱਕ ਦੂਜੇ ਨਾਲ ਰੂਬਰੂ ਹੁੰਦੇ ਨਾ ਦੇਖੋ ਤਾਂ ਫਿਰ ਕੀ ਕਹਿਣੇ।ਇਹ ਰਾਜਨੀਤੀ ਹੈ ਇਸ ਦੇ ਕਈ ਰੰਗ ਹਨ ਜਨਾਬ।ਇਸ ਕਰਕੇ ਇਸ ਰਾਜਨੀਤੀ ਦੇ ਵਿੱਚ ਤਿੰਨ ਦੁਆਰ ਤਾਂ ਘੱਟੋ ਘੱਟ ਖੁੱਲੇ ਹੀ ਰੱਖੋ।ਅੱਖਾਂ, ਕੰਨ ਤੇ ਮੂੰਹ ਤਾਂ ਜੋਕਿ ਆਪਣੀ ਆਉਣ ਵਾਲੀ ਪੀੜੀਆਂ ਦੇ ਚੰਗੇ ਭਵਿੱਖ ਵਾਸਤੇ ਬਹੁਤ ਜਰੂਰੀ ਹਨ।ਮੈਂ ਕਿਸੇ ਦਾ ਨਾਮ ਲੈ ਕੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਦੇਸ਼ ਦੇ ਇੱਕ ਉੱਚ ਪਦ ਤੇ ਆਸੀਨ ਜੋ ਮੰਤਰੀ ਬੈਠੇ ਹਨ ਤਾਂ ਕਿ ਉਹ ਉਸ ਅਹੁਦੇ ਦੇ ਕਾਬਲ ਹਨ। ਜੇਕਰ ਨਹੀਂ ਤਾਂ ਆਪਾਂ ਉਸ ਪਦ ਤੇ ਉੱਤੇ ਉਸ ਆਹੁਦੇ ਦੇ ਉੱਤੇ ਉਹਨਾਂ ਨੂੰ ਕਿਉਂ ਬਿਠਾਇਆ ਕਿ ਆਪਾਂ ਇਨੇ ਮਜਬੂਰ ਹਾਂ ਕਿਉਂ ਧਰਮਾਂ ਦੀ ਆੜ ਦੇ ਵਿੱਚ ਇਹ ਸਾਡੇ ਤੇ ਰਾਜ ਕਰਦੇ ਹਨ।ਆਪਾਂ ਇਹਨਾਂ ਨੂੰ ਇਹਨਾਂ ਦਾ ਅਸਲ ਚੇਹਰਾ ਦਿਖਾ ਕੇ ਚਲਦਾ ਕਰੀਏ। ਆਉ ਇਸ ਪ੍ਰਕਿਰਿਆ ਨੂੰ ਅੱਜ ਇਸੇ ਪਲ ਤੋਂ ਆਪਣੀ ਜਿੰਦਗੀ ਦਾ ਹਿੱਸਾ ਬਣਾ ਕੇ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਦਾ ਨੀਂਹ ਪੱਥਰ ਆਪਣੇ ਹੱਥੀਂ ਰੱਖਿਏ।
"ਧੰਨਵਾਦ"

203
4920 views

Comment